ਸੈਮਸਨ ਦੇ ਵਿਕਟ 'ਤੇ ਵਿਵਾਦ, ਕੀ ਅੰਪਾਇਰ ਨੇ ਸਹੀ ਆਊਟ ਦਿੱਤਾ, ਮੈਦਾਨ 'ਤੇ ਹੋਇਆ ਹਾਈਵੋਲਟੇਜ ਡਰਾਮਾ
Wednesday, May 08, 2024 - 02:33 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ 2024 (IPL 2024) ਦਾ ਇੱਕ ਸ਼ਾਨਦਾਰ ਮੈਚ 7 ਮਈ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਹੋਇਆ। ਦਿੱਲੀ ਨੇ ਭਾਵੇਂ ਇਹ ਮੈਚ 20 ਦੌੜਾਂ ਨਾਲ ਜਿੱਤ ਲਿਆ ਹੋਵੇ ਪਰ ਇਕ ਸਮੇਂ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਮੰਨੋ ਦਿੱਲੀ ਦੀ ਜਾਨ ਹਲਕ 'ਚ ਤਾਂ ਕਰ ਹੀ ਦਿੱਤੀ ਸੀ। ਹਾਲਾਂਕਿ ਸੰਜੂ ਸੈਮਸਨ ਦੇ ਆਊਟ ਹੋਣ ਦੇ ਤਰੀਕੇ 'ਤੇ ਕਈ ਸਵਾਲ ਉਠਾਏ ਗਏ ਸਨ, ਪਰ ਸਵਾਲ ਇਹ ਸੀ ਕਿ ਕੀ ਸੰਜੂ ਸੈਮਸਨ ਸੱਚਮੁੱਚ ਆਊਟ ਹੋਇਆ ਹੈ। ਸੰਜੂ ਨੇ 46 ਗੇਂਦਾਂ 'ਤੇ 86 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਉਸ ਦੀ ਪਾਰੀ 'ਚ 8 ਚੌਕੇ ਅਤੇ 6 ਛੱਕੇ ਸ਼ਾਮਲ ਸਨ, ਜਿਸ ਦੌਰਾਨ ਸੰਜੂ ਦਾ ਸਟ੍ਰਾਈਕ ਰੇਟ 186.95 ਰਿਹਾ।
ਇਹ ਵੀ ਪੜ੍ਹੋ : ਕੋਹਲੀ ਦਾ ਇਕ ਹੋਰ ਧਮਾਕੇਦਾਰ ਰਿਕਾਰਡ, IPL ਇਤਿਹਾਸ 'ਚ ਅਜਿਹਾ ਕਰਨ ਵਾਲਾ ਇਕਲੌਤਾ ਖਿਡਾਰੀ ਬਣਿਆ
ਜਦੋਂ ਸੰਜੂ ਖੇਡ ਰਿਹਾ ਸੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਹ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿਚ ਆਪਣੀ ਟੀਮ ਦੀ ਮਦਦ ਕਰੇਗਾ ਪਰ ਉਹ 16ਵੇਂ ਓਵਰ ਵਿਚ ਮੁਕੇਸ਼ ਕੁਮਾਰ ਦੀ ਚੌਥੀ ਗੇਂਦ 'ਤੇ ਬਾਊਂਡਰੀ ਲਾਈਨ 'ਤੇ ਸ਼ਾਈ ਹੋਪ ਹੱਥੋਂ ਕੈਚ ਆਊਟ ਹੋ ਗਿਆ। ਸੈਮਸਨ ਦੇ ਆਊਟ ਹੋਣ ਦੇ ਤਰੀਕੇ 'ਤੇ ਹੀ ਸਵਾਲ ਉਠਾਏ ਗਏ ਸਨ। ਦਰਅਸਲ, ਸੰਜੂ ਸੈਮਸਨ ਦਾ ਮੰਨਣਾ ਸੀ ਕਿ ਸ਼ਾਈ ਹੋਪ ਨੇ ਕੈਚ ਲੈਂਦੇ ਸਮੇਂ ਬਾਊਂਡਰੀ ਲਾਈਨ ਨੂੰ ਛੂਹਿਆ ਸੀ। ਥਰਡ ਅੰਪਾਇਰ ਨੇ ਸੈਮਸਨ ਨੂੰ ਆਊਟ ਦਿੱਤਾ ਪਰ ਆਊਟ ਹੋਣ ਦੇ ਬਾਵਜੂਦ ਉਹ ਅੱਧ ਵਿਚਾਲੇ ਹੀ ਵਾਪਸ ਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੈਦਾਨੀ ਅੰਪਾਇਰ ਨਾਲ ਗੱਲ ਕੀਤੀ, ਜਿਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।ਜਦੋਂ ਸੰਜੂ ਆਊਟ ਹੋਇਆ ਤਾਂ ਟੀਮ ਦਾ ਸਕੋਰ 162/4 ਸੀ। ਅਜਿਹਾ ਵੀ ਲੱਗ ਰਿਹਾ ਸੀ ਕਿ ਜੇਕਰ ਉਹ ਕ੍ਰੀਜ਼ 'ਤੇ ਟਿੱਕਿਆ ਰਿਹਾ ਹੁੰਦਾ ਤਾਂ ਮੈਚ ਦਾ ਨਤੀਜਾ ਵੱਖਰਾ ਹੁੰਦਾ ਅਤੇ ਰਾਜਸਥਾਨ ਰਾਇਲਜ਼ ਅਧਿਕਾਰਤ ਤੌਰ 'ਤੇ ਪਲੇਆਫ 'ਚ ਪਹੁੰਚਣ ਵਾਲੀ ਪਹਿਲੀ ਆਈ.ਪੀ.ਐੱਲ ਟੀਮ ਬਣ ਜਾਂਦੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e