ਵਿਰੋਧੀ ਖਿਡਾਰੀ ਦੀ ਮਦਦ ਕਰ ਧੋਨੀ ਨੇ ਫੈਂਸ ਦਾ ਜਿੱਤਿਆ ਦਿਲ, ਤਸਵੀਰ ਹੋ ਰਹੀ ਵਾਇਰਲ

Friday, Sep 25, 2020 - 10:27 PM (IST)

ਵਿਰੋਧੀ ਖਿਡਾਰੀ ਦੀ ਮਦਦ ਕਰ ਧੋਨੀ ਨੇ ਫੈਂਸ ਦਾ ਜਿੱਤਿਆ ਦਿਲ, ਤਸਵੀਰ ਹੋ ਰਹੀ ਵਾਇਰਲ

ਦੁਬਈ- ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਉਦੋਂ ਕ੍ਰਿਕਟ ਫੈਂਸ ਨੂੰ ਕ੍ਰਿਕਟ ਦੀ ਇਕ ਖੂਬਸੂਰਤ ਤਸਵੀਰ ਦਿਖੀ ਜਦੋਂ ਅੱਖ 'ਚ ਕਚਰਾ ਆਉਣ ਤੋਂ ਬਾਅਦ ਪ੍ਰਿਥਵੀ ਸ਼ਾਹ ਪ੍ਰੇਸ਼ਾਨ ਹੋਇਆ ਅਤੇ ਕੋਲ ਖੜ੍ਹੇ ਵਿਕਟਕੀਪਰ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ ਨੂੰ ਹਟਾਇਆ। ਇਸ ਘਟਨਾਕ੍ਰਮ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਦੌਰਾਨ ਕ੍ਰਿਕਟ ਫੈਂਸ ਵੀ ਇਸ ਨੂੰ ਖੂਬ ਪਸੰਦ ਕਰ ਰਹੇ ਹਨ। 

 

ਦੱਸ ਦੇਈਏ ਕਿ ਪ੍ਰਿਥਵੀ ਸ਼ਾਹ ਨੇ ਚੇਨਈ ਵਿਰੁੱਧ ਮੈਚ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿਥਵੀ ਓਪਨਿੰਗ 'ਤੇ ਆਏ ਸਨ। ਉਨ੍ਹਾਂ ਨੇ ਸ਼ਿਖਰ ਧਵਨ ਦੇ ਨਾਲ ਮਿਲ ਕੇ ਪਹਿਲੇ ਵਿਕਟ ਦੇ ਲਈ 94 ਦੌੜਾਂ ਜੋੜੀਆਂ। ਪ੍ਰਿਥਵੀ ਨੇ 43 ਗੇਂਦਾਂ 'ਚ 9 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 64 ਦੌੜਾਂ ਬਣਾਈਆਂ।

 


author

Gurdeep Singh

Content Editor

Related News