ਧੋਨੀ ਕਦੇ ਵੀ ਖੁਦ ਨੂੰ ਟੀਮ ''ਤੇ ਨਹੀਂ ਥੋਪੇਗਾ : ਸ਼ਾਸਤਰੀ

12/11/2019 1:05:44 AM

ਨਵੀਂ ਦਿੱਲੀ- ਭਾਰਤੀ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਜੇਕਰ ਮਹਿੰਦਰ ਸਿੰਘ ਧੋਨੀ ਨੂੰ ਲੱਗਦਾ ਹੈ ਕਿ ਉਹ ਅਗਲੇ ਸਾਲ ਟੀ-20 ਵਿਸ਼ਵ ਕੱਪ ਖੇਡਣ ਦੀ ਦੌੜ ਵਿਚ ਹੈ ਤਾਂ ਇਸ 'ਤੇ 'ਕਿਸੇ ਨੂੰ ਸਵਾਲ ਨਹੀਂ ਕਰਨਾ' ਚਾਹੀਦਾ ਕਿਉਂਕਿ ਇਹ ਸਾਬਕਾ ਕਪਤਾਨ ਕਦੇ 'ਖੁਦ ਨੂੰ ਟੀਮ 'ਤੇ ਨਹੀਂ ਥੋਪੇਗਾ'। ਇਕ ਇੰਟਰਵਿਊ ਦੌਰਾਨ ਸ਼ਾਸਤਰੀ ਤੋਂ ਜਦੋਂ ਧੋਨੀ ਦੇ ਭਵਿੱਖ ਬਾਰੇ ਵਿਚ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਹ (ਧੋਨੀ) ਮਹਾਨ ਖਿਡਾਰੀ ਹੈ। ਉਸ ਨੂੰ ਜਿੰਨਾ ਮੈਂ ਜਾਣਦਾ ਹਾਂ, ਉਸਦੇ ਅਨੁਸਾਰ  ਮੈਨੂੰ ਪਤਾ ਹੈ ਕਿ ਉਹ ਖੁਦ ਨੂੰ ਕਦੇ ਵੀ ਭਾਰਤੀ ਟੀਮ'ਤੇ ਨਹੀਂ ਥੋਪੇਗਾ। ਉਹ ਬ੍ਰੇਕ ਲੈਣਾ ਚਾਹੁੰਦਾ ਸੀ ਪਰ ਉਹ ਆਈ. ਪੀ. ਐੱਲ. ਖੇਡਣ ਜਾ ਰਿਹਾ ਹੈ। ਇੰਗਲੈਂਡ ਵਿਚ ਖੇਡੇ ਗਏ ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਤੋਂ ਧੋਨੀ ਬ੍ਰੇਕ 'ਤੇ ਹੈ। ਸ਼ਾਸਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਸ ਨੂੰ ਲੱਗਦਾ ਹੈ ਕਿ ਧੋਨੀ ਵਾਪਸੀ ਕਰੇਗਾ ਤਾਂ ਉਸ ਨੇ ਕਿਹਾ ਕਿ ਜੇਕਰ ਆਈ. ਪੀ. ਐੱਲ. ਤੋਂ ਬਾਅਦ ਉਸ ਨੂੰ ਲੱਗਦਾ ਹੈ ਕਿ ਉਹ ਭਾਰਤ ਲਈ ਖੇਡ ਸਕਦਾ ਹੈ ਤਾਂ ਕਿਸੇ ਨੂੰ ਉਸ 'ਤੇ ਸਵਾਲ ਨਹੀਂ ਉਠਾਉਣਾ ਚਾਹੀਦਾ।''
ਧੋਨੀ ਨੇ ਲੰਮੇ ਸਮੇਂ ਤਕ ਆਪਣੀ ਭਵਿੱਖ ਦੀ ਯੋਜਨਾਵਾਂ 'ਤੇ ਚੁੱਪੀ ਬਣਾਏ ਰੱਖਣ ਤੋਂ ਬਾਅਦ ਹਾਲ ਹੀ 'ਚ ਕਿਹਾ ਸੀ ਜਨਵਰੀ ਤਕ ਕੁਝ ਵੀ ਨਾ ਪੁੱਛੋ। ਪਿਛਲੇ ਮਹੀਨੇ ਧੋਨੀ ਨੂੰ ਝਾਰਖੰਡ ਦੀ ਅੰਡਰ-23 ਟੀਮ ਦੇ ਨਾਲ ਰਾਂਚੀ 'ਚ ਅਭਿਆਸ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸਦੀ ਵਾਪਸੀ ਦੀ ਆਸ ਲਗਾਈ ਜਾ ਰਹੀ ਹੈ, ਇਸ ਦਿੱਗਜ ਖਿਡਾਰੀ ਨੇ 90 ਟੈਸਟ, 350 ਵਨ ਡੇ ਤੇ 98 ਟੀ-20 ਅੰਤਰਰਾਸ਼ਟਰੀ 'ਚ 17,000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।


Gurdeep Singh

Content Editor

Related News