ਧੋਨੀ IPL ''ਚ ਚੇਨਈ ਲਈ ਖੇਡਦਾ ਰਹੇਗਾ : ਸ਼੍ਰੀਨਿਵਾਸਨ
Monday, Jan 20, 2020 - 02:32 AM (IST)

ਚੇਨਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਮੁਖੀ ਅਤੇ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਜ਼ ਦੇ ਮਾਲਕ ਐੱਨ. ਸ਼੍ਰੀਨਿਵਾਸਨ ਨੇ ਕਿਹਾ ਹੈ ਕਿ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਰਾਸ਼ਟਰੀ ਟੀਮ ਵਲੋਂ ਖੇਡੇ ਜਾਂ ਨਾ ਖੇਡੇ ਪਰ ਉਹ ਲੀਗ ਦੇ ਸਾਲ 2020 ਦੇ ਸੈਸ਼ਨ ਵਿਚ ਟੀਮ ਦਾ ਹਿੱਸਾ ਜ਼ਰੂਰ ਬਣੇਗਾ। ਚੇਨਈ ਟੀਮ ਦੇ ਮਾਲਕ ਇੰਡੀਆ ਸੀਮੈਂਟਸ ਦੇ ਉਪ-ਮੁਖੀ ਅਤੇ ਡਾਇਰੈਕਟਰ ਸ਼੍ਰੀਨਿਵਾਸਨ ਨੇ ਕਿਹਾ ਕਿ ਆਈ. ਪੀ. ਐੱਲ. 2020 ਸੈਸ਼ਨ ਵਿਚ ਧੋਨੀ ਚੇਨਈ ਵਲੋਂ ਖੇਡੇਗਾ ਅਤੇ 2021 ਦੇ ਆਈ. ਪੀ. ਐੱਲ. ਤੋਂ ਪਹਿਲਾਂ ਹੋਣ ਵਾਲੀ ਨੀਲਾਮੀ ਵਿਚ ਉਸ ਨੂੰ ਰਿਟੇਨ ਵੀ ਕੀਤਾ ਜਾਵੇਗਾ।