ਬਿਜਨੈੱਸ ਭਾਈ ਦੇ ਕਿਰਦਾਰ ’ਚ ਨਜ਼ਰ ਆਵੇਗਾ ਧੋਨੀ

Saturday, Mar 27, 2021 - 02:25 AM (IST)

ਬਿਜਨੈੱਸ ਭਾਈ ਦੇ ਕਿਰਦਾਰ ’ਚ ਨਜ਼ਰ ਆਵੇਗਾ ਧੋਨੀ

ਨਵੀਂ ਦਿੱਲੀ– ਰੋਜ਼ਾਨਾ ਦੇ ਕਾਰੋਬਾਰੀਆਂ ਅਤੇ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੀ ਇਕ ਕੰਪਨੀ ਗੋ ਡੈਡੀ ਇੰਕ ਨੇ ਸ਼ੁੱਕਰਵਾਰ ਨੂੰ ਇਕ ਨਵੀਂ ਏਕੀਕ੍ਰਿਤ ਮਾਰਕੀਟਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਹੜੀ ਦੇਸ਼ ਵਿਚ ਛੋਟੇ ਸਥਾਨਕ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਲਈ ਇਕ ਆਨਲਾਈਨ ਪਲੇਟਫਾਰਮ ਬਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਦੇ ‘ਵੋਕਲ ਫਾਰ ਲੋਕਲ’ ਮਿਸ਼ਨ ਨਾਲ ਗੋ ਡੈਡੀ ਦਾ ਉਦੇਸ਼ ਭਾਰਤ ਵਿਚ ਸਥਾਨਕ ਕਾਰੋਬਾਰੀਆਂ ਨੂੰ ਅਸਾਨੀ ਨਾਲ ਅਤੇ ਕਿਫਾਇਤੀ ਕੀਮਤ ’ਤੇ ਆਪਣੀ ਵੈੱਬਸਾਈਟ ਬਣਾਉਣ ਵਿਚ ਸਹਾਇਤਾ ਕਰਨਾ ਹੈ। ਆਪਣੀ ਇਸ ਮੁਹਿੰਮ ਲਈ ਗੋ ਡੈਡੀ ਭਾਰਤ ਵਿਚ ਆਪਣੇ ਮੌਜੂਦਾ ਬ੍ਰਾਂਡ ਅੰਬੈਸਡਰ ਅਤੇ ਦੁਨੀਆ ਵਿਚ ਸਭ ਤੋਂ ਮਸ਼ਹੂਰ ਕ੍ਰਿਕਟਰਾਂ ਵਿਚੋਂ ਇਕ ਐੱਮ. ਐੱਸ. ਧੋਨੀ ਦੇ ਨਾਲ ਕੰਮ ਕਰੇਗਾ।

ਇਹ ਖ਼ਬਰ ਪੜ੍ਹੋ-  IND v ENG : ਇੰਗਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ


ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਧੋਨੀ ਇਸ ਮੁਹਿੰਮ ਵਿਚ ‘ਬਿਜਨੈੱਸ ਭਾਈ’ ਦੇ ਕਿਰਦਾਰ ਵਿਚ ਨਜ਼ਰ ਆਵੇਗਾ, ਜਿਹੜਾ ਇਕ ਕਾਰੋਬਾਰੀ ਗੁਰੂ ਹੋਵੇਗਾ। ਉਹ ਛੋਟੇ ਸਥਾਨਕ ਕਾਰਬੋਰੀਆਂ ਦਾ ਮਾਰਗਦਰਸ਼ਨ ਕਰੇਗਾ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰੇਗਾ ਤਾਂ ਕਿ ਗਾਹਕਾਂ ਦੀ ਇਕ ਵੱਡੀ ਗਿਣਤੀ ਤਕ ਪਹੁੰਚਣ ਲਈ ਛੋਟੇ ਕਾਰੋਬਾਰੀ ਆਨਲਾਈਨ ਆਪਣੀ ਪਛਾਣ ਸਥਾਪਤ ਕਰਨ। ਸਥਾਨਕ ਭਾਸ਼ਾਵਾਂ ਨੂੰ ਸਮਰਥਨ ਦੇਣ ਦੀ ਕੰਪਨੀ ਦੀ ਪ੍ਰਤੀਬੱਧਤਾ ਦੇ ਅਨੁਸਾਰ ਇਹ ਮੁਹਿੰਮ ਕੁੱਲ ਸੱਤ ਭਾਰਤੀ ਭਾਸ਼ਾਵਾਂ ਵਿਚ ਉਪਲੱਬਧ ਹੋਵੇਗੀ। ਇਸ ਵਿਚ ਹਿੰਦੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਤਮਿਲ ਤੇ ਤੇਲਗੂ ਆਦਿ ਭਾਸ਼ਾਵਾਂ ਸ਼ਾਮਲ ਹਨ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਤੀਜਾ ਵਨ ਡੇ ਜਿੱਤਿਆ, ਲੜੀ ’ਚ ‘ਕਲੀਨ ਸਵੀਪ’

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News