ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
Monday, Oct 18, 2021 - 08:28 PM (IST)
ਦੁਬਈ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ 2021 ਤੋਂ ਠੀਕ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਨਾਲ ਗੱਲਬਾਤ ਵਿਚਾਲੇ ਐੱਮ. ਐੱਸ. ਧੋਨੀ ਦੇ ਭਾਰਤੀ ਟੀਮ ਦੇ ਨਾਲ ਬਤੌਰ ਮੇਂਟਰ ਜੁੜਨ ਨੂੰ ਸ਼ਾਨਦਾਰ ਦੱਸਿਆ ਤੇ ਕਿਹਾ ਕਿ ਜਦੋਂ ਧੋਨੀ ਨੌਜਵਾਨਾਂ ਦੇ ਨਾਲ ਆਪਣਾ ਅਨੁਭਵ ਸ਼ੇਅਰ ਕਰਨਗੇ ਤਾਂ ਉਹ ਲਾਜਵਾਬ ਹੋਵੇਗਾ ਤੇ ਇਸ ਤੋਂ ਜ਼ਿਆਦਾ ਵਧੀਆ ਨੌਜਵਾਨਾਂ ਦੇ ਲਈ ਹੋਰ ਕੁਝ ਨਹੀਂ ਹੋ ਸਕਦਾ।
ਇਹ ਖ਼ਬਰ ਪੜ੍ਹੋ-ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
ਵਿਰਾਟ ਨੇ ਕਿਹਾ ਕਿ ਧੋਨੀ ਖੁਦ ਇਕ ਵਾਰ ਫਿਰ ਤੋਂ ਟੀਮ ਦੇ ਨਾਲ ਜੁੜ ਕੇ ਬੇਹੱਦ ਉਤਸ਼ਾਹਿਤ ਹਨ ਤੇ ਪਹਿਲਾਂ ਵੀ ਉਹ ਜਦੋਂ ਸਾਡੇ ਨਾਲ ਖੇਡਿਆ ਕਰਦੇ ਸਨ ਤਾਂ ਵੀ ਉਹ ਸਾਡੇ ਲਈ ਉਹ ਮੇਂਟਰ ਹੀ ਸਨ। ਧੋਨੀ ਦਾ ਮੇਂਟਰ ਦੇ ਤੌਰ 'ਤੇ ਟੀਮ ਦੇ ਨਾਲ ਜੁੜਨਾ ਖਾਸ ਤੌਰ 'ਤੇ ਉਨ੍ਹਾਂ ਨੌਜਵਾਨਾਂ ਦੇ ਲਈ ਬਹੁਤ ਵਧੀਆ ਹੈ ਜੋ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਵੱਡੇ ਮੁਕਾਬਲੇ ਦਾ ਹਿੱਸਾ ਨਹੀਂ ਰਹੇ ਹਨ। ਖੇਡ ਦੇ ਦੌਰਾਨ ਜਦੋ ਧੋਨੀ ਨੌਜਵਾਨਾਂ ਦੇ ਨਾਲ ਆਪਣਾ ਅਨੁਭਵ ਸ਼ੇਅਰ ਕਰਨਗੇ ਤਾਂ ਉਹ ਸ਼ਾਨਦਾਰ ਹੋਵੇਗਾ ਤੇ ਇਸ ਤੋਂ ਜ਼ਿਆਦਾ ਵਧੀਆ ਨੌਜਵਾਨਾਂ ਦੇ ਲਈ ਹੋਰ ਕੁਝ ਨਹੀਂ ਹੋ ਸਕਦਾ। ਧੋਨੀ ਜਦੋ ਵੀ ਕਿਸੇ ਟੀਮ ਵਿਚ ਲੀਡਰਸ਼ਿਪ ਦੀ ਭੂਮਿਕਾ 'ਚ ਰਹਿੰਦੇ ਹਨ ਤਾਂ ਉਸਦਾ ਕਿੰਨਾ ਫਾਇਦਾ ਮਿਲਦਾ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਲਈ ਉਸ ਨੂੰ ਟੀਮ ਵਿਚ ਫਿਰ ਤੋਂ ਸ਼ਾਮਲ ਕਰਕੇ ਮੈਂ ਬਹੁਤ ਖੁਸ਼ ਹਾਂ ਤੇ ਇਸ ਦਾ ਅਸਰ ਪੂਰੀ ਟੀਮ ਦੇ ਮਨੋਬਲ 'ਤੇ ਪਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।