ਧੋਨੀ ਨੇ ਖਿਡਾਰੀਆਂ ਨੂੰ ਦਿੱਤੀ ਚਿਤਾਵਨੀ: ਜੇ ਕੀਤਾ ਇਹ ਕੰਮ ਤਾਂ ਛੱਡ ਦਿਆਂਗਾ ਕਪਤਾਨੀ!

04/05/2023 12:31:03 AM

ਚੇਨਈ (ਭਾਸ਼ਾ)- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਗੇਂਦਬਾਜ਼ਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਮੈਚਾਂ ਵਿਚ ਨੋ-ਬਾਲ ਤੇ ਵਾਈਡ ਦੀ ਗਿਣਤੀ ਘਟਾਉਣ ਦੀ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਹ ਵਿਰੋਧੀ ਟੀਮ ਨੂੰ ਇੰਝ ਆਸਾਨੀ ਨਾਲ ਦੌੜਾਂ ਦਿੰਦੇ ਰਹੇ ਤਾਂ ਫਿਰ ਉਨ੍ਹਾਂ ਨੂੰ ਨਵੇਂ ਕਪਤਾਨ ਦੀ ਅਗਵਾਈ ’ਚ ਖੇਡਣਾ ਪਵੇਗਾ। ਧੋਨੀ ਦੀ ਇਹ ਚਿਤਾਵਨੀ ਚੇਨਈ ਸੁਪਰ ਕਿੰਗਜ਼ ਦੀ ਸੋਮਵਾਰ ਨੂੰ ਲਖਨਊ ਸੁਪਰ ਜਾਇੰਟਸ ਖ਼ਿਲਾਫ਼ 12 ਦੌੜਾਂ ਦੀ ਜਿੱਤ ਤੋਂ ਬਾਅਦ ਆਈ ਹੈ।

ਇਹ ਖ਼ਬਰ ਵੀ ਪੜ੍ਹੋ - IPL 2023: ਸਾਈ ਸੁਦਰਸ਼ਨ ਦੇ ਅਰਧ ਸੈਂਕੜੇ ਸਦਕਾ ਜਿੱਤੀ ਗੁਜਰਾਤ, ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ

ਇਹ ਵਿਕਟਕੀਪਰ-ਬੱਲੇਬਾਜ਼ ਇਸ ਗੱਲ ਤੋਂ ਨਾਖੁਸ਼ ਸੀ ਕਿ ਉਸ ਦੇ ਗੇਂਦਬਾਜ਼ਾਂ ਨੇ ਇਸ ਮੈਚ ਵਿਚ 3 ਨੋ-ਬਾਲ ਤੇ 13 ਵਾਈਡ ਦਿੱਤੀਆਂ, ਜਿਸ ਨਾਲ ਲਖਨਊ 218 ਦੌੜਾਂ ਦਾ ਪਿੱਛਾ ਕਰਦੇ ਹੋਏ 7 ਵਿਕਟਾਂ ’ਤੇ 205 ਦੌੜਾਂ ਤਕ ਪਹੁੰਚਣ ’ਚ ਸਫਲ ਰਿਹਾ। ਚੇਨਈ ਦੀ ਟੀਮ ਨੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਖਿਲਾਫ ਆਪਣੇ ਪਹਿਲੇ ਮੈਚ ਵਿਚ 4 ਵਾਈਡ ਤੇ 2 ਨੋ-ਬਾਲ ਕੀਤੀਆਂ ਸਨ।

ਇਹ ਖ਼ਬਰ ਵੀ ਪੜ੍ਹੋ - ਔਰਤ ਨਾਲ ਦਰਿੰਦਗੀ, ਗੈਂਗਰੇਪ ਤੋਂ ਬਾਅਦ ਪੱਥਰ ਮਾਰ-ਮਾਰ ਕੇ ਕੀਤਾ ਕਤਲ, ਫ਼ਿਰ ਹਾਈਵੇਅ 'ਤੇ ਸੁੱਟੀ ਲਾਸ਼

ਧੋਨੀ ਦੀ ਟੀਮ ਉਸ ਮੈਚ ਵਿਚ 5 ਵਿਕਟਾਂ ਨਾਲ ਹਾਰ ਗਈ ਸੀ। ਨੌਜਵਾਨ ਤੇਜ਼ ਗੇਂਦਬਾਜ਼ ਰਾਜਵਰਧਨ ਹੈਂਗਰਗੇਕਰ ਨੇ ਉਸ ਮੈਚ ਵਿਚ 3 ਵਾਈਡ ਤੇ 1 ਨੋ-ਬਾਲ ਦਿੱਤੀ ਸੀ। ਸੋਮਵਾਰ ਨੂੰ ਉਸ ਨੇ ਲਖਨਊ ਖਿਲਾਫ 3 ਵਾਈਡ ਦਿੱਤੀਆਂ। ਚੇਨਈ ਦੇ ਇਕ ਹੋਰ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਨੇ ਸੋਮਵਾਰ ਨੂੰ 2 ਵਿਕਟਾਂ ਲਈਆਂ ਪਰ ਇਸ ਦੌਰਾਨ ਉਸ ਨੇ 4 ਵਾਈਡ ਤੇ 3 ਨੋ-ਬਾਲ ਕੀਤੀਆਂ। ਤਜਰਬੇਕਾਰ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਵੀ ਸੋਮਵਾਰ ਨੂੰ ਵਾਈਡ ਰਾਹੀਂ 5 ਵਾਧੂ ਦੌੜਾਂ ਦਿੱਤੀਆਂ।

PunjabKesari

ਇਹ ਖ਼ਬਰ ਵੀ ਪੜ੍ਹੋ - ਮੈਟਰੋ 'ਚ "ਛੋਟੇ ਕੱਪੜੇ" ਪਾ ਕੇ ਸਫ਼ਰ ਕਰ ਰਹੀ ਕੁੜੀ ਦੀ ਵੀਡੀਓ ਵਾਇਰਲ, DMRC ਨੇ ਯਾਤਰੀਆਂ ਨੂੰ ਦਿੱਤੀ 'ਨਸੀਹਤ'

ਧੋਨੀ ਨੇ ਮੈਚ ਤੋਂ ਬਾਅਦ ਕਿਹਾ,‘‘ਉਨ੍ਹਾਂ ਨੂੰ ਇਕ ਵੀ ਨੋ-ਬਾਲ ਨਹੀਂ ਕਰਨੀ ਚਾਹੀਦੀ ਅਤੇ ਘੱਟ ਵਾਈਡ ਕਰਨੀਆਂ ਚਾਹੀਦੀਆਂ ਹਨ। ਅਸੀਂ ਬਹੁਤ ਜ਼ਿਆਦਾ ਗੇਂਦਾਂ ਵੱਧ ਕਰ ਰਹੇ ਹਾਂ। ਸਾਨੂੰ ਉਨ੍ਹਾਂ ਵਿਚ ਕਟੌਤੀ ਕਰਨ ਦੀ ਲੋੜ ਹੈ, ਨਹੀਂ ਤਾਂ ਉਨ੍ਹਾਂ ਨੂੰ ਨਵੇਂ ਕਪਤਾਨ ਦੀ ਅਗਵਾਈ ’ਚ ਖੇਡਣਾ ਪਵੇਗਾ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News