ਹੁਣ ਧੋਨੀ ਨਹੀਂ ਆਉਣਗੇ ਨਜ਼ਰ, 13 ਦਸੰਬਰ ਨੂੰ ਕਹਿਣਗੇ ਕ੍ਰਿਕਟ ਨੂੰ ਅਲਵਿਦਾ

12/05/2017 9:23:04 AM

ਨਵੀਂ ਦਿੱਲੀ (ਬਿਊਰੋ)— ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਐਮ.ਐੱਸ. ਧੋਨੀ ਨੇ ਪਿਛਲੇ ਡੇਢ ਦਹਾਕੇ ਵਿਚ ਭਾਰਤੀ ਕ੍ਰਿਕਟ ਲਈ ਕੀ ਕੁਝ ਕੀਤਾ ਹੈ। ਕਪਤਾਨੀ, ਬੱਲੇਬਾਜ਼ੀ, ਵਿਕਟਕੀਪਿੰਗ ਹਰ ਇਕ ਪੱਖ ਤੋਂ ਮਜ਼ਬੂਤ ਧੋਨੀ ਨੇ ਦੋ ਵਿਸ਼ਵ ਕੱਪ, ਇਕ ਚੈਂਪੀਅਨਸ ਟਰਾਫੀ ਅਤੇ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਧੋਨੀ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਧੋਨੀ 13 ਦਸੰਬਰ ਨੂੰ ਰਿਟਾਇਰ ਹੋ ਜਾਣਗੇ। ਜੀ ਹਾਂ, ਆਓ ਦੱਸਦੇ ਹਾਂ ਤੁਹਾਨੂੰ ਪੂਰਾ ਸੱਚ-

ਤਾਂ ਇਸ ਦਾ ਨਾਂ ਹੈ ਧੋਨੀ
ਦਰਅਸਲ, ਸਨੀਅਫਰ ਕੁੱਤਾ ਮੋਹਾਲੀ ਵਿਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦੇ ਬਾਅਦ ਰਿਟਾਇਰ ਹੋ ਜਾਵੇਗਾ। ਅਸਲ 'ਚ ਇਸ ਕੁੱਤੇ ਦਾ ਨਾਂ ਧੋਨੀ ਹੈ। ਜੋ ਪਿਛਲੇ 10 ਸਾਲਾਂ ਤੋਂ ਮੋਹਾਲੀ ਪੁਲਸ ਦੀ ਸੇਵਾ ਕਰ ਰਿਹਾ ਹੈ ਅਤੇ 13 ਦਸੰਬਰ ਨੂੰ ਵਨਡੇ ਮੈਚ ਦੇ ਬਾਅਦ ਸੇਵਾਮੁਕਤ ਹੋਣ ਜਾ ਰਿਹਾ ਹੈ। ਪੁਲਸ ਧੋਨੀ ਅਤੇ ਦੋ ਹੋਰ ਕੁੱਤਿਆਂ ਲਈ ਇਕ ਆਧਿਕਾਰਕ ਵਿਦਾਈ ਸਮਾਰੋਹ ਆਯੋਜਿਤ ਕਰੇਗੀ।

2007 'ਚ ਜ਼ਿਲਾ ਪੁਲਸ 'ਚ ਹੋਇਆ ਸ਼ਾਮਲ
ਕੁੱਤਿਆਂ ਦੀ ਟੀਮ ਦੇ ਇੰਚਾਰਜ਼ ਅਮਰੀਕ ਸਿੰਘ ਨੇ ਦੱਸਿਆ ਕਿ ਧੋਨੀ 10 ਫਰਵਰੀ, 2007 ਨੂੰ ਜ਼ਿਲਾ ਪੁਲਸ ਵਿਚ ਸ਼ਾਮਲ ਹੋਇਆ ਸੀ ਅਤੇ ਉਦੋਂ ਤੋਂ ਇਸ ਕੁੱਤੇ ਨੇ ਉਨ੍ਹਾਂ ਨੂੰ ਕਈ ਸੁਰੱਖਿਆ ਅਭਿਆਨਾਂ ਵਿਚ ਸਹਾਇਤਾ ਦਿੱਤੀ ਹੈ ਅਤੇ ਮਹੱਤਵਪੂਰਣ ਮਾਮਲਿਆਂ ਨੂੰ ਸੁਲਝਾਣ ਅਤੇ ਕਈ ਹੋਰ ਮਾਮਲਿਆਂ 'ਚ ਪੁਲਸ ਦੀ ਅਹਿਮ ਸਹਾਇਤਾ ਕੀਤੀ ਹੈ।

ਕੌਮਾਂਤਰੀ ਮੈਚਾਂ 'ਚ ਕਰਦਾ ਸੀ ਮਦਦ
ਅਮਰੀਕ ਸਿੰਘ ਨੇ ਦੱਸਿਆ ਕਿ ਧੋਨੀ (ਕੁੱਤੇ ਦਾ ਨਾਂ) ਕੌਮਾਂਤਰੀ ਮੈਚਾਂ ਦੌਰਾਨ ਪੀ.ਸੀ.ਏ. ਸਟੇਡੀਅਮ ਵਿਚ ਜਾਂਚ ਕਰਨ ਵਿਚ ਸਾਡੀ ਮਦਦ ਕਰਦਾ ਸੀ। ਭਾਰਤ ਅਤੇ ਪਾਕਿਸਤਾਨ ਵਿਚ ਵਿਸ਼ਵ ਕੱਪ ਸੈਮੀਫਾਈਨਲ 2011 ਦੌਰਾਨ, ਜਦੋਂ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਸ਼ਹਿਰ ਵਿਚ ਆਏ ਤਾਂ ਉਸ ਸਮੇਂ ਵੀ ਧੋਨੀ ਨੇ ਸਾਡੀ ਖੂਬ ਮਦਦ ਕੀਤੀ।

ਧੋਨੀ ਅਾਂਡੇ ਅਤੇ ਦੁੱਧ ਪੀਣ ਦਾ ਸ਼ੌਕੀਨ
ਅਮਰੀਕ ਸਿੰਘ ਨੇ ਕਿਹਾ ਕਿ ਧੋਨੀ ਆਂਡੇ ਖਾਣ ਅਤੇ ਦੁੱਧ ਪੀਣ ਦਾ ਸ਼ੌਕੀਨ ਹੈ। ਧੋਨੀ ਹਰ ਦਿਨ ਤਿੰਨ ਲੀਟਰ ਦੁੱਧ ਪੀਂਦਾ ਹੈ ਅਤੇ ਆਪਣੇ ਤਿੰਨ ਟਾਈਮ ਭੋਜਨ ਵਿਚ ਪ੍ਰਤੀ ਦਿਨ 20 ਤੋਂ 30 ਆਂਡੇ ਖਾਂਦਾ ਹੈ।


Related News