ਇੰਟਰਵਿਊ ਦੇ ਡਰ ਤੋਂ ਭੱਜੇ ਧੋਨੀ, ਚਾਹਲ ਨੇ ਵੀ ਕੀਤਾ ਪਿੱਛਾ (ਵੀਡੀਓ)

Monday, Feb 04, 2019 - 12:36 PM (IST)

ਇੰਟਰਵਿਊ ਦੇ ਡਰ ਤੋਂ ਭੱਜੇ ਧੋਨੀ, ਚਾਹਲ ਨੇ ਵੀ ਕੀਤਾ ਪਿੱਛਾ (ਵੀਡੀਓ)

ਨਵੀਂ ਦਿੱਲੀ : ਭਾਰਤੀ ਟੀਮ ਨੇ ਐਤਵਾਰ ਨੂੰ ਵੇਸਟਪੈਕ ਸਟੇਡੀਅਮ ਵਿਚ ਖੇਡੇ ਗਏ 5 ਮੈਚਾਂ ਦੀ ਵਨ ਡੇ ਸੀਰੀਜ਼ ਦੇ ਆਖਰੀ ਮੈਚ ਵਿਚ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਸੀਰੀਜ਼ 4-1 ਨਾਲ ਆਪਣੇ ਨਾਂ ਕਰ ਲਈ। ਮਿਹਮਾਨ ਟੀਮ ਵਲੋਂ ਮਿਲੇ 253 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਟੀਮ 44.1 ਓਵਰ ਵਿਚ 217 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਦੀ ਜਿੱਤ ਵਿਚ ਸਾਰੇ ਗੇਂਦਬਾਜ਼ਾਂ ਨੇ ਯੋਗਦਾਨ ਦਿੱਤਾ। ਯੁਜਵੇਂਦਰ ਚਾਹਲ ਨੇ 3, ਮੁਹੰਮਦ ਸ਼ਮੀ ਅਤੇ ਹਾਰਦਿਕ ਪੰਡਯਾ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਭੁਵਨੇਸ਼ਵਰ ਅਤੇ ਕੇਦਾਰ ਨੂੰ 1-1 ਵਿਕਟ ਮਿਲੀ।

ਦਸ ਦਈਏ ਕਿ ਭਾਰਤੀ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਮੈਚ ਤੋਂ ਬਾਅਦ ਕਿਸੇ ਨਾ ਕਿਸੇ ਖਿਡਾਰੀ ਦਾ ਆਪਣੇ ਚੈਨਲ ਚਾਹਲ ਟੀ. ਵੀ. ਲਈ ਇੰਟਰਵਿਊ ਲੈਂਦੇ ਹਨ। ਇਸ ਵਾਰ ਵੀ ਉਹ ਭਾਰਤੀ ਟੀਮ ਦੇ ਮਾਹੀ ਕਹੇ ਜਾਣ ਵਾਲੇ ਮਹਿੰਦਰ ਸਿੰਘ ਧੋਨੀ ਨੂੰ ਵਾਰ-ਵਾਰ ਆਪਣੇ ਸ਼ੋਅ ਵਿਚ ਲਿਆਉਣ ਦੀ ਜਿਦ ਕਰਨ ਲੱਗੇ ਅਤੇ ਕਿਸੇ ਤਰ੍ਹਾਂ ਧੋਨੀ ਨੂੰ ਆਪਣੇ ਸ਼ੋਅ ਵਿਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਇਸ 'ਤੇ ਜਦੋਂ ਚਾਹਲ ਨਹੀਂ ਮੰਨ ਰਹੇ ਸੀ ਤਾਂ ਧੋਨੀ ਨੂੰ ਉੱਥੋ ਭੱਜ ਕੇ ਉਸ ਤੋਂ ਖਹਿੜਾ ਛੁਡਾਉਣਾ ਪਿਆ। ਧੋਨੀ ਦੇ ਭੱਜਣ 'ਤੇ ਚਾਹਲ ਵੀ ਉਸ ਦੇ ਪਿੱਛੇ ਭੱਜਣ ਲੱਗੇ ਪਰ ਉਹ ਧੋਨੀ ਨੂੰ ਰੋਕ ਨਾ ਸਕੇ ਅਤੇ ਧੋਨੀ ਡ੍ਰੈਸਿੰਗ ਰੂਮ 'ਚ ਚੱਲੇ ਗਏ। ਇਸ ਦਾ ਵੀਡੀਓ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ।


Related News