ਸੰਨਿਆਸ ਦੀਆਂ ਅੱਟਕਲਾਂ ਵਿਚਕਾਰ ਰਾਂਚੀ ਦੇ ਸਟੇਡੀਅਮ ਪਹੁੰਚੇ ਧੋਨੀ, ਜਿਮ ''ਚ ਬਹਾਇਆ ਪਸੀਨਾ

07/20/2019 12:33:30 PM

ਸਪੋਰਟਸ ਡੈਸਕ : ਵਰਲਡ ਕੱਪ ਦੇ ਸੈਮੀਫਾਈਨਲ 'ਚ ਹਾਰਦੇ ਹੀ ਭਾਰਤੀ ਕ੍ਰਿਕਟ 'ਚ ਉਠਾ ਤੂਫਾਨ ਥੱਮਣ ਦਾ ਨਾਂ ਨਹੀਂ ਲੈ ਰਿਹਾ। ਵਰਲਡ ਕੱਪ ਤੋਂ ਬਾਅਦ ਮੁੱਖ ਚੋਣਕਰਤਾ ਐੱਮ. ਐੱਸ. ਕੇ ਪ੍ਰਸਾਦ ਦੀ ਅਗੁਵਾਈ ਵਾਲੀ ਕਮੇਟੀ ਲਗਭਗ ਇਕ ਮਹੀਨੇ ਤੱਕ ਚੱਲਣ ਵਾਲੇ ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦਾ ਕੱਲ ਚੋਣ ਕਰੇਗੀ। ਪਰ ਧੋਨੀ ਦੇ ਦੋਸਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮਾਹੀ ਦੀ ਅਜੇ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ।PunjabKesari
ਅਜਿਹੇ 'ਚ ਧੋਨੀ ਸ਼ੁੱਕਰਵਾਰ ਦੀ ਰਾਤ ਝਾਰਖੰਡ ਰਾਜ ਕ੍ਰਿਕਟ ਐਸੋਸਿਏਸ਼ਨ ਸਟੇਡੀਅਮ 'ਚ ਪੁੱਜੇ ਤੇ ਹਮੇਸ਼ਾ ਦੀ ਤਰ੍ਹਾਂ ਪੂਰੀ ਗੰਭੀਰਤਾ ਨਾਲ ਜਿਮ 'ਚ ਪਸੀਨਾ ਬਹਾਇਆ। ਜਿਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਈਰਲ ਹੋ ਰਹੀ ਹੈ।

ਬਿਲੀਅ‌ਰਡਸ ਨਹੀਂ ਖੇਡਿਆ, ਜਿਮ 'ਚ ਬਹਾਇਆ ਪਸੀਨਾ 
ਧੋਨੀ ਜਦ ਵੀ ਰਾਂਚੀ ਆਉਂਦੇ ਹਨ, ਉਨ੍ਹਾਂ ਦੀ ਸ਼ਾਮ ਜੇ. ਐੱਸ. ਸੀ. ਏ ਸਟੇਡੀਅਮ 'ਚ ਬਤੀਤ ਹੁੰਦਾ ਹੈ। ਸ਼ਾਮ ਸੱਤ ਵਜੇ ਉਹ ਸਟੇਡੀਅਮ ਆ ਕੇ ਜਿਮ 'ਚ ਐਕਸਰਸਾਈਜ਼ ਕਰਨ ਤੋਂ ਬਾਅਦ ਬਿਲੀਅ‌ਰਡਸ ਜ਼ਰੂਰ ਖੇਡਦੇ ਹਨ। ਉਨ੍ਹਾਂ ਦੇ ਨਾਲ ਖੇਡਣ ਵਾਲੇ ਜੇ. ਐੱਸ. ਸੀ. ਏ. ਦੇ ਮੈਬਰਾਂ ਨੂੰ ਵੀ ਉਮੀਦ ਸੀ ਕਿ ਧੋਨੀ  ਸ਼ੁੱਕਰਵਾਰ ਦੀ ਰਾਤ ਖੇਡਣ ਆਉਣਗੇ। ਇਸ ਦੇ ਲਈ ਉਹ ਇੰਤਜਾਰ ਕਰਦੇ ਰਹੇ ਪਰ ਅੱਠ ਵਜੇ ਤੱਕ ਉਹ ਨਹੀਂ ਪੁੱਜੇ। ਸਟੇਡੀਅਮ 'ਚ ਸਰਨਾਟਾ ਪਸਰਨ ਤੋਂ ਬਾਅਦ ਧੋਨੀ ਰਾਤ ਲਗਭਗ ਸਾੜ੍ਹੇ ਅੱਠ ਵਜੇ ਸਟੇਡੀਅਮ ਪੁੱਜੇ। ਉੱਥੇ ਨਾਲ ਉਹ ਸਿੱਧੇ ਜਿਮ ਗਏ ਤੇ ਲਗਭਗ ਇਕ ਘੰਟੇ ਤੱਕ ਜੱਮ ਕੇ ਪਸੀਨਾ ਬਹਾਇਆ। ਫਿਰ ਉਹ ਰਾਤ 'ਚ ਕਰੀਬ ਸਵਾ ਦੱਸ ਵਜੇ ਵਾਪਸ ਚਲੇ ਗਏ।

PunjabKesari


Related News