ਧੋਨੀ ਨੇ ਛੱਡੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ, ਦੇਖੋ ਰਿਕਾਰਡ
Thursday, Mar 24, 2022 - 09:29 PM (IST)
ਖੇਡ ਡੈਸਕ- ਆਈ. ਪੀ. ਐੱਲ. ਦੇ 15ਵੇਂ ਸੀਜ਼ਨ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੇ ਫੈਂਸ ਨੂੰ ਵੱਡਾ ਝਟਕਾ ਲੱਗਾ ਹੈ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡ ਦਿੱਤੀ ਹੈ। ਇਸ ਦੇ ਨਾਲ ਹੀ ਚੇਨਈ ਟੀਮ ਦੀ ਕਮਾਨ ਹੁਣ ਆਲਰਾਊਂਡਰ ਰਵਿੰਦਰ ਜਡੇਜਾ ਦੇ ਹੱਥਾਂ ਵਿਚ ਹੋਵੇਗੀ। ਧੋਨੀ ਦੀ ਕਪਤਾਨੀ ਵਿਚ ਚੇਨਈ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ ਅਤੇ ਉਨ੍ਹਾਂ ਨੇ ਟੀਮ ਨੂੰ 4 ਵਾਰ ਆਈ. ਪੀ. ਐੱਲ. ਦਾ ਖਿਤਾਬ ਦਿਵਾਇਆ ਹੈ। ਤਾਂ ਆਓ ਜਾਣਦੇ ਹਾਂ ਆਈ. ਪੀ. ਐੱਲ. ਵਿਚ ਧੋਨੀ ਦਾ ਬਤੌਰ ਕਪਤਾਨ ਪ੍ਰਦਰਸ਼ਨ ਕਿਵੇਂ ਦਾ ਰਿਹਾ ਹੈ।
ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਚੇਨਈ ਨੂੰ 4 ਵਾਰ ਬਣਾਇਆ ਚੈਂਪੀਅਨ
ਧੋਨੀ ਨੇ ਆਈ. ਪੀ. ਐੱਲ. ਵਿਚ 204 ਮੈਚਾਂ ਵਿਚ ਕਪਤਾਨੀ ਕੀਤੀ ਹੈ। ਇਨ੍ਹਾਂ ਮੈਚਾਂ ਵਿਚ ਧੋਨੀ ਨੇ 121 ਵਿਚ ਜਿੱਤ ਹਾਸਲ ਕੀਤੀ ਹੈ, ਜਦਕਿ 82 ਮੈਚ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਧੋਨੀ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਰਹੀ ਹੈ ਕਿ ਉਹ ਆਪਣੀ ਟੀਮ ਨੂੰ 4 ਵਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤਾ ਚੁੱਕੇ ਹਨ। ਇਹ ਪਹਿਲਾ ਮੌਕਾ ਹੋਵੇਗਾ ਕਿ ਜਦੋ ਧੋਨੀ ਚੇਨਈ ਦੀ ਟੀਮ ਦੇ ਲਈ ਕਪਤਾਨ ਦੇ ਰੂਪ ਵਿਚ ਨਹੀਂ ਖੇਡਣਗੇ।
ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਚੇਨਈ ਸੁਪਰ ਕਿੰਗਜ਼ ਦੇ ਲਈ ਧੋਨੀ ਦਾ ਰਿਕਾਰਡ
ਮੈਚ-190
ਜਿੱਤ- 116
ਹਾਰ- 73
ਜਿੱਤ ਫੀਸਦੀ- 61.37
ਸਭ ਤੋਂ ਜ਼ਿਆਦਾ ਆਈ. ਪੀ. ਐੱਲ. ਫਾਈਨਲ ਖੇਡਣ ਵਾਲੇ ਕਪਤਾਨ
ਇਹ ਧੋਨੀ ਦੀ ਕਪਤਾਨੀ ਦਾ ਹੀ ਜਲਵਾ ਹੈ ਕਿ ਸਾਲ 2008 ਦੇ ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ ਸੀਜ਼ਨ ਤੱਕ ਉਹ ਸਭ ਤੋਂ ਜ਼ਿਆਦਾ ਫਾਈਨਲ ਖੇਡਣ ਵਾਲੇ ਕਪਤਾਨ ਹਨ। ਧੋਨੀ ਨੇ ਬਤੌਰ ਕਪਤਾਨ 9 ਵਾਰ ਆਈ. ਪੀ. ਐੱਲ. ਦਾ ਫਾਈਨਲ ਖੇਡਿਆ ਹੈ, ਜਿਸ ਵਿਚ 4 ਵਾਰ ਟੀਮ ਨੂੰ ਖਿਤਾਬ ਦਿਵਾਇਆ ਹੈ। ਧੋਨੀ ਆਈ. ਪੀ. ਐੱਲ. ਦੇ ਪਹਿਲੇ ਸੀਜ਼ਨ ਵਿਚ ਫਾਈਨਲ 'ਚ ਪਹੁੰਚੇ, ਜਦਕਿ ਦੂਜੇ ਸੀਜ਼ਨ ਵਿਚ ਉਹ ਟੀਮ ਨੂੰ ਸੈਮੀਫਾਈਨਲ ਤੱਕ ਹੀ ਪਹੁੰਚਾ ਸਕੇ। ਦੇਖੋ ਧੋਨੀ ਦਾ ਹਰ ਸੀਜ਼ਨ ਬਤੌਰ ਕਪਤਾ ਕਿਵੇਂ ਦਾ ਰਿਹਾ ਹੈ ਸਫਰ-
2008 - ਫਾਈਨਲ
2009 - ਸੈਮੀਫਾਈਨਲ
2010 - ਚੈਂਪੀਅਨ
2011 - ਚੈਂਪੀਅਨ
2012 - ਫਾਈਨਲ
2013 - ਫਾਈਨਲ
2014 - ਪਲੇਅ ਆਫ
2015 - ਫਾਈਨਲ
2018 - ਚੈਂਪੀਅਨ
2019 - ਫਾਈਨਲ
2020 - ਗਰੁੱਪ ਸਟੇਜ਼
2021 - ਚੈਂਪੀਅਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।