ਰਾਂਚੀ ਦੀਆਂ ਸੜਕਾਂ ''ਤੇ 20 ਸਾਲ ਪੁਰਾਣੀ ਗੱਡੀ ਚਲਾਉਂਦੇ ਦਿਖੇ ਧੋਨੀ

Tuesday, Oct 22, 2019 - 12:17 AM (IST)

ਰਾਂਚੀ ਦੀਆਂ ਸੜਕਾਂ ''ਤੇ 20 ਸਾਲ ਪੁਰਾਣੀ ਗੱਡੀ ਚਲਾਉਂਦੇ ਦਿਖੇ ਧੋਨੀ

ਰਾਂਚੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਲੋਕ ਦੱਖਣੀ ਅਫਰੀਕਾ ਵਿਚਾਲੇ ਰਾਂਚੀ ਟੈਸਟ 'ਚ ਇੰਤਜ਼ਾਰ ਕਰ ਰਹੇ ਸਨ ਪਰ ਉਹ ਸਟੇਡੀਅਮ 'ਚ ਨਹੀਂ ਆਏ। ਧੋਨੀ ਇਸ ਮੁਕਾਬਲੇ ਤੋਂ ਦੂਰ ਰਾਂਚੀ ਦੀਆਂ ਸੜਕਾਂ 'ਤੇ ਗੱਡੀ ਚਲਾਉਂਦੇ ਹੋਏ ਨਜ਼ਰ ਆਏ।

PunjabKesari
20 ਸਾਲ ਪੁਰਾਣੀ ਹੈ ਧੋਨੀ ਦੀ ਨਵੀਂ ਗੱਡੀ
ਖਬਰਾਂ ਅਨੁਸਾਰ ਧੋਨੀ ਨੇ ਪੰਜਾਬ ਦੇ ਇਕ ਵਿਅਕਤੀ ਤੋਂ ਇਹ ਗੱਡੀ ਖਰੀਦੀ ਸੀ। ਇਹ 20 ਸਾਲ ਪੁਰਾਣੀ ਗੱਡੀ ਹੈ। 1999 ਤੋਂ ਬਾਅਦ ਇਸਦਾ ਨਿਰਮਾਣ ਬੰਦ ਹੋ ਗਿਆ ਸੀ। ਇਹ ਗੱਡੀ ਜਾਪਾਨ ਕਾਰ ਕੰਪਨੀ ਨਿਸਾਨ ਦੇ ਪਲੇਟਫਾਰਮ ਪੀ60 'ਤੇ ਤਿਆਰ ਕੀਤੀ ਗਈ ਹੈ। ਇਸ ਨੂੰ ਜਬਲਪੁਰ ਦੀ ਫੈਕਟਰੀ ਬਣਾਉਂਦੀ ਸੀ। 1999 'ਚ ਫੌਜ ਨੇ ਇਸ ਨੂੰ ਖਰੀਦਣਾ ਬੰਦ ਕਰ ਦਿੱਤਾ ਸੀ ਤੇ ਇਸਦੀ ਜਗ੍ਹਾ ਦੂਜੀਆਂ ਗੱਡੀਆਂ ਨੂੰ ਲਿਆਂਦਾ ਪਰ ਕੋਈ ਵੀ ਗੱਡੀ ਇਸ ਟੱਕਰ ਦੀ ਨਹੀਂ ਰਹੀ।
ਧੋਨੀ ਭਾਵੇਂ ਹੀ ਮੈਚ ਦੇਖਣ ਨਹੀਂ ਗਏ ਪਰ ਰਾਂਚੀ ਦੀਆਂ ਸੜਕਾਂ 'ਤੇ ਉਸ ਨੂੰ ਗੱਡੀ ਚਲਾਉਂਦੇ ਦੇਖਿਆ ਗਿਆ ਹੈ, ਜਿਸਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


author

Gurdeep Singh

Content Editor

Related News