ਜ਼ਖਮੀ ਹੋਣ ਕਾਰਨ ਟੀਮ ਤੋਂ ਬਾਹਰ ਹੋਏ ਧੋਨੀ

Monday, Jan 28, 2019 - 10:11 PM (IST)

ਜ਼ਖਮੀ ਹੋਣ ਕਾਰਨ ਟੀਮ ਤੋਂ ਬਾਹਰ ਹੋਏ ਧੋਨੀ

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਮਾਂਸ-ਪੇਸ਼ੀਆਂ 'ਚ ਖਿਚਾਅ ਦੇ ਕਾਰਨ ਨਿਊਜ਼ੀਲੈਂਡ ਖਿਲਾਫ ਤੀਜਾ ਇਕ ਰੋਜਾ ਮੈਚ ਨਹੀਂ ਖੇਡ ਸਕਣਗੇ। ਸੋਮਵਾਰ ਨੂੰ ਖੇਡੇ ਗਏ ਤੀਜੇ ਇਕ ਰੋਜਾ 'ਚ ਉਨ੍ਹਾਂ ਦੀ ਜਗ੍ਹਾ ਦਿਨੇਸ਼ ਕਾਰਤਿਕ ਨੇ ਵਿਕਟਕੀਪਰ ਦੀ ਭੂਮਿਕਾ ਨਿਭਾਈ। ਸ਼ਾਨਦਾਰ ਫਿੱਟਨੇਸ ਲਈ ਜਾਣੇ ਜਾਂਦੇ ਧੋਨੀ ਲਈ ਇਕ ਰੋਜਾ ਕਰੀਅਰ 'ਚ ਇਹ ਸਿਰਫ ਤੀਜਾ ਮੌਕਾ ਹੈ ਜਦੋਂ ਉਹ ਜ਼ਖਮੀ ਹੋਣ ਦੇ ਕਾਰਨ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ।
ਧੋਨੀ ਇਸ ਤੋਂ ਪਹਿਲਾਂ 2013 'ਚ ਤਿੰਨ ਕੌਣੀ ਸੀਰੀਜ਼ 'ਚ ਵੈਸਟਇੰਡੀਜ਼ ਖਿਲਾਫ ਜ਼ਖਮੀ ਹੋਣ ਕਾਰਨ ਸੀਮਿਤ ਓਵਰਾਂ ਦਾ ਮੈਚ ਨਹੀਂ ਖੇਡ ਸਕੇ ਸਨ। ਪਿਛਲੇ 14 ਸਾਲਾਂ 'ਚ ਇਹ ਸਿਰਫ 6 ਮੌਕਾ ਹੈ ਜਦੋਂ ਉਨ੍ਹਾਂ ਨੂੰ ਸੱਟ ਕਾਰਨ ਬਾਹਰ ਬੈਠਣਾ ਪਿਆ। ਮਾਸ-ਪੇਸ਼ੀਆਂ 'ਚ ਖਿਚਾਅ ਦੇ ਕਾਰਨ ਧੋਨੀ 2013 'ਚ ਤਿੰਨ ਮੈਚਾਂ 'ਚ ਨਹੀਂ ਖੇਡ ਸਕੇ ਸਨ। ਇਸ ਤੋਂ ਪਹਿਲਾਂ 2007 'ਚ ਉਹ ਬੁਖਾਰ ਦੇ ਕਾਰਨ ਆਇਰਲੈਂਡ ਅਤੇ ਦੱਖਣੀ ਅਫਰੀਕਾ ਖਿਲਾਫ ਮੈਦਾਨ 'ਤੇ ਨਹੀਂ ਉੱਤਰ ਸਕੇ ਸਨ।
37 ਸਾਲ ਦੇ ਇਸ ਖਿਡਾਰੀ ਨੇ ਹਾਲ ਹੀ 'ਚ ਆਸਟਰੇਲੀਆ 'ਚ ਹੋਏ ਇਕ ਰੋਜਾ ਸੀਰੀਜ਼ 'ਚ ਤਿੰਨ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ। ਉਨ੍ਹਾਂ ਨੇ 51 ਅਜੇਤੂ 55 ਅਤੇ ਅਜੇਤੂ 87 ਦੌੜਾਂ ਬਣਾਈਆਂ ਸਨ। ਜਿਸ ਨਾਲ ਉਹ ਮੈਨ ਆਫ ਦ ਸੀਰੀਜ਼ ਵੀ ਰਹੇ। ਨਿਊਜ਼ੀਲੈਂਡ 'ਚ ਵੀ ਉਨ੍ਹਾਂ ਨੇ ਆਪਣੀ ਲੈਅ ਜਾਰੀ ਰੱਖੀ। ਧੋਨੀ ਨੇ ਦੂਜੇ ਇਕ ਰੋਜਾ 'ਚ 33 ਗੇਂਦ 'ਚ ਅਜੇਤੂ 48 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ ਚਾਰ ਵਿਕਟਾਂ 'ਤੇ 324 ਦੌੜਾਂ ਤੱਕ ਪਹੁੰਚਾਉਣ 'ਚ ਅਹਿੰਮ ਯੋਗਦਾਨ ਦਿੱਤਾ ਸੀ।


Related News