ਅਮਰੀਕਾ ’ਚ ਧੋਨੀ ਇਹ ਖੇਡ ਖੇਡਦੇ ਆਏ ਨਜ਼ਰ, ਜਾਧਵ ਨੇ ਸ਼ੇਅਰ ਕੀਤੀ ਤਸਵੀਰ

09/01/2019 9:51:56 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸਮੇਂ ਕ੍ਰਿਕਟ ਤੋਂ ਦੂਰ ਹਨ ਤੇ ਉਹ ਇਕ ਹੋਰ ਖੇਡ ਖੇਡਦੇ ਨਜ਼ਰ ਆ ਰਹੇ ਹਨ। ਜਿਸ ’ਚ ਉਸ ਨਾਲ ਕੇਦਾਰ ਜਾਧਵ ਵੀ ਦਿਖਾਈ ਦੇ ਰਹੇ। ਐੱਮ. ਐੱਸ. ਧੋਨੀ ਦੱਖਣੀ ਅਫਰੀਕਾ ਵਿਰੁੱਧ ਸਤੰਬਰ ’ਚ ਖੇਡੀ ਜਾਣ ਵਾਲੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਨਹੀਂ ਚੁਣੇ ਗਏ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਭਾਰਤੀ ਟੀਮ ਬਿਨ੍ਹਾ ਧੋਨੀ ਦੇ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਖੇਡੇਗੀ।

 
 
 
 
 
 
 
 
 
 
 
 
 
 

Happy #NationalSportsDay to all of you. Remembering Dhyanchand Ji, the wizard of hockey... #nationalsportsday 🏏 🎾 ⚽️ 🏋🏻‍♂️ 🚲 🏃‍♂️

A post shared by Kedar Jadhav (@kedarjadhavofficial) on Aug 28, 2019 at 7:55pm PDT


ਦਰਅਸਲ ਕੇਦਾਰ ਜਾਧਵ ਨੇ ਅਮਰੀਕਾ ’ਚ ਇਕ ਤਸਵੀਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ। ਰਾਸ਼ਟਰੀ ਖੇਡ ਦਿਵਸ ਦੀ ਵਧਾਈ ਦਿੰਦਿਆਂ ਕੇਦਾਰ ਜਾਧਵ ਨੇ ਕਿਹਾ ਕਿ ਮੈਂ ਤੇ ਧੋਨੀ ਇਸ ਸਮੇਂ ਯੂ. ਐੱਸ. ’ਚ ਹਾਂ ਤੇ ਗੋਲਫ ਖੇਡ ਰਹੇ ਹਾਂ। ਜ਼ਿਕਰਯੋਗ ਹੈ ਕਿ ਧੋਨੀ ਆਖਰੀ ਵਾਰ ਵਿਸ਼ਵ ਕੱਪ ’ਚ ਖੇਡਦੇ ਹੋਏ ਨਜ਼ਰ ਆਏ ਸਨ, ਜਦਕਿ ਕੇਦਾਰ ਜਾਧਵ ਵੈਸਟਇੰਡੀਜ਼ ਦੌਰੇ ਤੇ ਵਨ ਡੇ ਟੀਮ ਦਾ ਹਿੱਸਾ ਹਨ ਤੇ ਜਾਧਵ ਪਲੇਇੰਗ ਇਲੈਵਨ ’ਚ ਸ਼ਾਮਲ ਹਨ। 


Gurdeep Singh

Content Editor

Related News