ਸਾਇੰਸ ਫਿਕਸ਼ਨ ਵੈੱਬ ਸੀਰੀਜ਼ ''ਅਥਰਵ'' ''ਚ ਧੋਨੀ, ਪਹਿਲੀ ਝਲਕ ਆਈ ਸਾਹਮਣੇ

Thursday, Feb 03, 2022 - 12:09 AM (IST)

ਸਾਇੰਸ ਫਿਕਸ਼ਨ ਵੈੱਬ ਸੀਰੀਜ਼ ''ਅਥਰਵ'' ''ਚ ਧੋਨੀ, ਪਹਿਲੀ ਝਲਕ ਆਈ ਸਾਹਮਣੇ

ਨਵੀਂ ਦਿੱਲੀ- ਆਈ. ਪੀ. ਐੱਲ. ਦੇ ਸਭ ਤੋਂ ਮਹਾਨ ਕਪਤਾਨਾਂ ਵਿਚੋਂ ਇਕ ਮਹਿੰਦਰ ਸਿੰਘ ਧੋਨੀ ਸਾਇੰਸ ਫਿਕਸ਼ਨ ਵੈੱਬ ਸੀਰੀਜ਼ 'ਅਥਰਵ' ਵਿਚ ਕੰਮ ਕਰ ਰਹੇ ਹਨ। ਮਾਈਥੋਲਾਜੀ 'ਤੇ ਆਧਾਰਿਤ ਇਸ ਸੀਰੀਜ਼ ਦਾ ਪਹਿਲਾ ਪੋਸਟਰ 'ਅਥਰਵ- ਦਿ ਓਰਿਜਿਨ' ਜਾਰੀ ਹੋ ਗਿਆ ਹੈ। ਇਸ ਵਿਚ ਧੋਨੀ ਇਕ ਅਲੱਗ ਹੀ ਲੁੱਕ ਵਿਚ ਨਜ਼ਰ ਆ ਰਹੇ ਹਨ। ਧੋਨੀ ਪੋਸਟਰ ਵਿਚ ਸੁਪਰ ਹੀਰੋ ਅਤੇ ਯੋਧਾ ਨੇਤਾ ਦੇ ਰੂਪ ਵਿਚ ਦਿਖ ਰਹੇ ਹਨ। ਮੋਸ਼ਨ ਪੋਸਟਰ ਨੇ ਆਪਣੇ ਅਧਿਕਾਰਤ ਫੇਸਬੁੱਕ ਹੈਂਡਲ 'ਤੇ ਇਹ ਪੋਸਟਰ ਸ਼ੇਅਰ ਕੀਤਾ।

ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ
ਦੱਸਿਆ ਜਾ ਰਿਹਾ ਹੈ ਕਿ 'ਅਥਰਵ' ਨੂੰ ਬਣਾਉਣ ਦੇ ਲਈ ਕਲਾਕਾਰਾਂ ਦੀ ਟੀਮ ਕਈ ਸਾਲਾਂ ਤੋਂ ਕੰਮ ਕਰ ਰਹੀ ਸੀ। ਇਸ ਗ੍ਰਾਫਿਕ ਨਾਵਲ ਵਿਚ 150 ਤੋਂ ਵੀ ਜ਼ਿਆਦਾ ਚਿਤਰਨ ਪੇਸ਼ ਕੀਤੇ ਗਏ ਹਨ। ਇਸ ਦੌਰਾਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ 'ਤੇ ਕਿਹਾ ਕਿ ਮੈਂ ਇਸ ਪ੍ਰੋਜੈਕਟ ਨਾਲ ਜੁੜ ਕੇ ਰੋਮਾਂਚਿਤ ਹਾਂ ਅਤੇ ਇਹ ਅਸਲ ਵਿਚ ਇਕ ਰੋਮਾਂਚਕ ਉੱਦਮ ਹੈ। ਅਥਰਵ - ਦਿ ਓਰਿਜਿਨ ਇਕ ਦਿਲਚਸਪ ਕਹਾਣੀ ਅਤੇ ਮਨੋਰਮ ਗ੍ਰਾਫਿਕ ਨਾਵਲ ਹੈ।

ਇਹ ਖ਼ਬਰ ਪੜ੍ਹੋ- ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ
ਦੱਸ ਦੇਈਏ ਕਿ ਧੋਨੀ ਹੁਣ ਚੇਨਈ ਵਿਚ ਮੌਜੂਦ ਹੈ ਕਿਉਂਕਿ 12 ਤੋਂ 13 ਫਰਵਰੀ ਨੂੰ ਬੈਂਗਲੁਰੂ 'ਚ ਆਈ. ਪੀ. ਐੱਲ. ਨਿਲਾਮੀ ਦਾ ਆਯੋਜਨ ਹੋਣਾ ਹੈ। ਧੋਨੀ ਟੀਮ ਮਾਲਿਕਾਂ ਦੇ ਨਾਲ ਰਣਨੀਤੀ 'ਤੇ ਚਰਚਾ ਕਰ ਅੱਗੇ ਵਧਣਗੇ। ਉਮੀਦ ਹੈ ਕਿ ਚੇਨਈ ਸੁਪਰ ਕਿੰਗਜ਼ ਨੂੰ ਫਿਰ ਤੋਂ ਮਜ਼ਬੂਤ ਬਣਾਉਣ ਦੇ ਲਈ ਧੋਨੀ ਪੂਰੀ ਤਿਆਰੀ ਕਰ ਰਹੇ ਹਨ। ਚੇਨਈ ਨੇ ਪਿਛਲੇ ਸਾਲ ਆਈ. ਪੀ. ਐੱਲ. ਦਾ ਖਿਤਾਬ ਜਿੱਤਿਆ ਸੀ। ਇਸ ਵਾਰ ਵੀ ਉਸ ਤੋਂ ਖਿਤਾਬ ਦੀਆਂ ਉਮੀਦਾਂ ਹੋਣਗੀਆਂ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News