ਧੋਨੀ ਨੇ ਨੈੱਟ ਅਭਿਆਸ ਦੌਰਾਨ ਲਗਾਏ 5 ਗੇਂਦਾਂ ''ਤੇ 5 ਛੱਕੇ, ਦੇਖੋ ਵੀਡੀਓ

03/06/2020 8:15:38 PM

ਚੇਨਈ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 13 'ਚ ਤਿੰਨ ਹਫਤਿਆਂ ਦਾ ਸਮਾਂ ਬਚਿਆ ਹੈ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ (ਸੀ. ਐੱਸ. ਕੇ.) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਧਮਾਕੇਦਾਰ ਫਾਰਮ 'ਚ ਨਜ਼ਰ ਆ ਰਹੇ ਹਨ। ਇਸਦੀ ਇਕ ਉਦਾਹਰਣ ਉਸ ਸਮੇਂ ਦੇਖਣ ਨੂੰ ਮਿਲੀ ਜਦੋ ਧੋਨੀ ਨੇ ਨੈੱਟ ਅਭਿਆਸ ਦੌਰਾਨ ਹੀ ਇਕ ਤੋਂ ਬਾਅਦ ਇਕ 5 ਗੇਂਦਾਂ 'ਤੇ ਲਗਾਤਾਰ 5 ਛੱਕੇ ਲਗਾਏ। ਆਈ. ਪੀ. ਐੱਲ. 2020 ਦੀਆਂ ਤਿਆਰੀਆਂ ਦੇ ਲਈ ਧੋਨੀ ਚੇਨਈ 'ਚ ਹੈ ਤੇ ਇਸ ਦੌਰਾਨ ਉਹ ਐੱਮ. ਏ. ਚਿੰਨਾਸਵਾਮੀ ਸਟੇਡੀਅਮ ਪਹੁੰਚੇ। 38 ਸਾਲਾ ਇਸ ਕ੍ਰਿਕਟਰ ਨੇ ਇਸ ਦੌਰਾਨ ਸਾਬਤ ਕਰ ਦਿੱਤਾ ਕਿ ਭਾਵੇਂ ਲੰਮੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ ਪਰ ਹੁਣ ਵੀ ਉਸ 'ਚ ਬਹੁਤ ਕ੍ਰਿਕਟ ਬਾਕੀ ਹੈ। ਧੋਨੀ ਨੇ ਲਗਾਤਾਰ 5 ਛੱਕੇ ਲਗਾਏ। ਇਸਦੀ ਵੀਡੀਓ ਸਟਾਰ ਸਪੋਰਟਸ ਤਾਮਿਲ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ 'ਤੇ ਵੀ ਸ਼ੇਅਰ ਕੀਤੀ ਹੈ।


ਵੀਡੀਓ 'ਚ ਇਹ ਸਾਫ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਨੇ ਛੱਕੇ ਮਸ਼ੀਨ ਵਲੋਂ ਸੁੱਟੀ ਗਈ ਗੇਂਦ 'ਤੇ ਲਗਾਏ ਹਨ ਜਾਂ ਫਿਰ ਕੋਈ ਗੇਂਦਬਾਜ਼ ਉਸ ਸਮੇਂ ਗੇਂਦ ਕਰਵਾ ਰਿਹਾ ਸੀ ਪਰ ਲਗਾਤਾਰ 5 ਛੱਕੇ ਲਗਾਉਂਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਧੋਨੀ ਆਈ. ਪੀ. ਐੱਲ. 'ਚ ਧਮਾਕੇਦਾਰ ਵਾਪਸੀ ਕਰਨ ਦੇ ਮੂਡ 'ਚ ਹੈ। ਆਈ. ਪੀ. ਐੱਲ. ਦਾ ਪਹਿਲਾ ਮੈਚ 29 ਮਾਰਚ ਨੂੰ ਮੁੰਬਈ ਇੰਡੀਅਨਸ ਤੇ ਚੇਨਈ ਸੁਪਰ ਕਿੰਗਸ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ।

PunjabKesari
ਜ਼ਿਕਰਯੋਗ ਹੈ ਕਿ ਧੋਨੀ ਵਿਸ਼ਵ ਕੱਪ 2019 ਤੋਂ ਬਾਅਦ ਹੀ ਕ੍ਰਿਕਟ ਤੋਂ ਦੂਰ ਸਨ ਤੇ ਉਨ੍ਹਾਂ ਨੇ 2 ਮਾਰਚ ਨੂੰ ਚੇਨਈ ਸੁਪਰ ਕਿੰਗਸ ਦੇ ਨਾਲ ਆਈ. ਪੀ. ਐੱਲ. ਦੇ ਲਈ ਟ੍ਰੇਨਿੰਗ ਸ਼ੁਰੂ ਕੀਤੀ ਸੀ। ਧੋਨੀ ਨੇ 190 ਆਈ. ਪੀ. ਐੱਲ. ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 4432 ਦੌੜਾਂ ਬਣਾਈਆਂ ਹਨ। ਇਸ ਦੌਰਾਨ ਧੋਨੀ ਸੈਂਕੜਾ ਤਾਂ ਨਹੀਂ ਲਗਾ ਸਕੇ ਪਰ ਉਸਦੇ ਨਾਂ 23 ਅਰਧ ਸੈਂਕੜੇ ਸ਼ਾਮਲ ਹਨ। ਵੱਡੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੇ ਆਪਣੀ ਟੀਮ ਚੇਨਈ ਨੂੰ ਤਿੰਨ ਵਾਰ ਖਿਤਾਬ ਵੀ ਦਿਵਾਇਆ ਹੈ।

PunjabKesari


Gurdeep Singh

Content Editor

Related News