ਧੋਨੀ ਨੇ ਮਸਤੀ ਕਰਦੇ ਹੋਏ ਪਤਨੀ ਦੇ ਮਾਰੀ ਗੇਂਦ, ਸਾਕਸ਼ੀ ਨੇ ਕਹੀ ਇਹ ਗੱਲ

Friday, May 08, 2020 - 09:30 PM (IST)

ਧੋਨੀ ਨੇ ਮਸਤੀ ਕਰਦੇ ਹੋਏ ਪਤਨੀ ਦੇ ਮਾਰੀ ਗੇਂਦ, ਸਾਕਸ਼ੀ ਨੇ ਕਹੀ ਇਹ ਗੱਲ

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਕ੍ਰਿਕਟ ਫੈਂਸ ਆਈ. ਪੀ. ਐੱਲ. ਦਾ ਰੋਮਾਂਚ ਮਿਸ ਕਰ ਰਹੇ ਹਨ। ਸਾਰਿਆਂ ਨੂੰ ਉਮੀਦ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਫਿਰ ਤੋਂ ਗਰਾਊਂਡ 'ਤੇ ਨਜ਼ਰ ਆਉਣਗੇ ਪਰ ਮਹਾਮਾਰੀ ਦੇ ਚਲਦੇ ਅਜਿਹਾ ਨਾ ਹੋ ਸਕਿਆ। ਧੋਨੀ ਫਿਲਹਾਲ ਆਪਣੇ ਘਰ ਹਨ ਤੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਧੋਨੀ ਤਾਂ ਸੋਸ਼ਲ ਮੀਡੀਆ 'ਤੇ ਇੰਨੇ ਐਕਟਿਵ ਨਹੀਂ ਰਹਿੰਦੇ ਪਰ ਉਸਦੀ ਪਤਨੀ ਸਾਕਸ਼ੀ ਧੋਨੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਤੇ ਧੋਨੀ ਦੇ ਮਜ਼ੇਦਾਰ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਹ ਇੰਸਟਾਗ੍ਰਾਮ 'ਤੇ ਲਾਈਵ ਹੋਈ। ਜਿੱਥੇ ਧੋਨੀ ਕੁੱਤਿਆਂ ਨੂੰ ਬੇਟੀ ਜੀਵਾ ਦੇ ਨਾਲ ਕੈਚ ਪ੍ਰੈਕਟਿਸ ਕਰਵਾ ਰਿਹਾ ਸੀ, ਲਾਈਵ ਵੀਡੀਓ 'ਚ ਧੋਨੀ ਨੇ ਪਤਨੀ ਸਾਕਸ਼ੀ ਦੇ ਨਾਲ ਅਜਿਹਾ ਮਜ਼ਾਕ ਕੀਤਾ, ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ 'ਤੇ ਵੀ ਮੁਸਕਾਨ ਆ ਜਾਵੇਗੀ।


ਲਾਈਵ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੈਚਿੰਗ ਪ੍ਰੈਕਟਿਸ ਕਰਵਾਉਣ ਤੋਂ ਬਾਅਦ ਧੋਨੀ ਨਾਲ ਗੱਲ ਕਰ ਰਹੇ ਹੁੰਦੇ ਹਨ ਤਾਂ ਸਾਕਸ਼ੀ ਗੇਂਦ ਧੋਨੀ ਵੱਲ ਸੁੱਟਦੀ ਹੈ ਫਿਰ ਗੇਂਦ ਫੜ੍ਹਦੇ ਹਨ ਤੇ ਉਸ ਵੱਲ ਤੇਜ਼ੀ ਨਾਲ ਸੁੱਟ ਦਿੰਦੇ ਹਨ। ਜਿਸ ਨੂੰ ਦੇਖ ਕੇ ਸਾਕਸ਼ੀ ਘਬਰਾਈ 'ਓਏ...' ਕਹਿੰਦੀ ਹੈ। ਪਿੱਛੇ ਡਿੱਗੀ ਹੋਈ ਗੇਂਦ ਕੁੱਤਾ ਚੁੱਕ ਕੇ ਲੈ ਆਉਂਦਾ ਹੈ। ਬਹੁਤ ਦਿਨਾਂ ਬਾਅਦ ਫੈਂਸ ਨੇ ਧੋਨੀ ਨੂੰ ਦੇਖਿਆ, ਉਹ ਚਿੱਟੀ ਦਾੜੀ 'ਚ ਨਜ਼ਰ ਆ ਰਹੇ ਸੀ।


author

Gurdeep Singh

Content Editor

Related News