ਜੰਗਲ ''ਚ ਪਰਿਵਾਰ ਤੇ ਦੋਸਤਾਂ ਦੇ ਨਾਲ ਵਧੀਆ ਸਮਾਂ ਬਿਤਾ ਰਹੇ ਹਨ ਧੋਨੀ (ਵੀਡੀਓ)

01/31/2020 2:58:10 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਸਟਾਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਕ੍ਰਿਕਟ ਤੋਂ ਬ੍ਰੇਕ 'ਤੇ ਹਨ ਤੇ ਉਹ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਵਧੀਆ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਧੋਨੀ ਦਿੱਲੀ 'ਚ ਇਕ ਈਵੇਂਟ 'ਚ ਪਹੁੰਚੇ ਸਨ ਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਕਾਨਹਾ ਟਾਈਗਰ ਰਿਜਰਵ ਵੀ ਗਏ। ਦਰਅਸਲ ਧੋਨੀ 29 ਜਨਵਰੀ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਮੱਧ ਪ੍ਰਦੇਸ਼ ਦੇ ਕਾਨਹਾ ਟਾਈਗਰ 'ਚ ਜੰਗਲ ਦੀ ਸਫਾਰੀ ਕਰਨ ਨਿਕਲੇ ਸਨ। ਧੋਨੀ ਨੇ 29 ਜਨਵਰੀ ਨੂੰ ਜੰਗਲ ਸਫਾਰੀ ਕੀਤੀ ਤੇ ਰਾਤ ਨੂੰ ਜੰਗਲ ਕੈਂਪ 'ਚ ਵੀ ਰੁੱਕੇ। ਜੰਗਲ ਸਫਾਰੀ ਦੇ ਦੌਰਾਨ ਸਾਕਸ਼ੀ ਨੇ ਧੋਨੀ ਦਾ ਇਕ ਵੀਡੀਓ ਵੀ ਇੰਸਟਾਗ੍ਰਾਮ ਸਟੋਰੀ 'ਚ ਸ਼ੇਅਰ ਕੀਤਾ ਸੀ। ਇਸ ਵੀਡੀਓ ਨੂੰ ਧੋਨੀ ਦੇ ਫੈਨ ਪੇਜ਼ 'ਤੇ ਵੀ ਸ਼ੇਅਰ ਕੀਤਾ ਗਿਆ ਹੈ।


ਸਾਕਸ਼ੀ ਧੋਨੀ ਨੇ ਇੰਸਟਾਗ੍ਰਾਮ ਸਟੋਰੀ 'ਚ ਕੁਝ ਵੀਡੀਓ ਸ਼ੇਅਰ ਕੀਤੀਆਂ, ਜਿਸ ਨੂੰ ਦੇਖ ਲੱਗਦਾ ਹੈ ਕਿ ਧੋਨੀ ਦਿਨ 'ਚ ਜੰਗਲ ਦੀ ਸਫਾਰੀ ਤੋਂ ਬਾਅਦ ਦੋਸਤਾਂ ਦੇ ਨਾਲ ਬੋਨਫਾਇਰ ਦਾ ਮਜ਼ਾ ਲੈ ਰਿਹਾ ਹੈ।

 

 
 
 
 
 
 
 
 
 
 
 
 
 
 

#jabrawatbanidhoni #withictbyictforict💙🇮🇳 #sakshidhoni #DemolishSakshiHaters #sakshisinghrawat ❤#sakshisinghdhoni #mahendersinghdhoni #dhoni #hardikpandya #mahik #yellove #withSakshibySakshiforSakshi #chennaisuperkings #whistlepodu💛 Credits:- @msdhoni7781_fans_page ..

A post shared by 𝐅𝐢𝐧𝐝𝐢𝐧𝐠.𝐚.𝐰𝐚𝐲.𝐭𝐨.𝐦𝐞𝐞𝐭.𝐬𝐚𝐤𝐬𝐡𝐢 🦋 (@demolish.sakshi.haters) on Jan 29, 2020 at 6:12am PST


Gurdeep Singh

Content Editor

Related News