B'Day Spcl: ਰੇਲਵੇ 'ਚ ਨੌਕਰੀ ਕਰ ਚੁੱਕੇ ਧੋਨੀ ਦੀ ਇਸ ਤਰ੍ਹਾ ਹੋਈ ਸੀ ਟੀਮ 'ਚ ਚੋਣ
Sunday, Jul 07, 2019 - 12:29 AM (IST)

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 7 ਜੁਲਾਈ ਨੂੰ ਆਪਣਾ 38ਵਾਂ ਜਨਮ ਦਿਨ ਮਨਾਉਣਗੇ। 'ਕੈਪਟਨ ਕੂਲ' ਦੇ ਨਾਂ ਨਾਲ ਮਸ਼ਹੂਰ ਧੋਨੀ ਦਾ 7 ਜੁਲਾਈ 1981 'ਚ ਰਾਂਚੀ 'ਚ ਜੰਮੇ ਸਨ। ਉਨ੍ਹਾਂ ਨੇ 23 ਦਸੰਬਰ 2004 ਨੂੰ ਬੰਗਲਾਦੇਸ਼ ਵਿਰੁੱਧ ਵਨ ਡੇ ਇੰਟਰਨੈਸ਼ਨਲ ਨਾਲ ਸ਼ੁਰੂਆਤ ਕੀਤੀ ਸੀ। ਧੋਨੀ ਦੇ ਕ੍ਰਿਕਟ ਕਰੀਅਰ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ 'ਚ ਨਾਂ ਸ਼ਾਮਲ ਹੈ ਤੇ ਬਤੌਰ ਕਪਤਾਨ ਕਈ ਰਿਕਾਰਡ ਤੋੜੇ ਹਨ। ਆਓ ਜਾਣਦੇ ਹਾਂ ਰੇਲਵੇ 'ਚ ਨੌਕਰੀ ਕਰਦੇ-ਕਰਦੇ ਕਿਸ ਤਰ੍ਹਾਂ ਹੋਏ ਭਾਰਤੀ ਟੀਮ 'ਚ ਸ਼ਾਮਲ—
ਸਾਲ 1992 'ਚ ਪਹਿਲੀ ਵਾਰ ਬਣੇ ਸੀ ਵਿਕਟਕੀਪਰ
ਰਾਂਚੀ ਦੇ ਜਵਾਹਰ ਸਕੂਲ 'ਚ ਧੋਨੀ ਦੀ ਪੜ੍ਹਾਈ ਹੋਈ ਤੇ ਇਸ ਸਕੂਲ 'ਚ ਸਭ ਤੋਂ ਪਹਿਲਾਂ ਧੋਨੀ ਨੇ ਕ੍ਰਿਕਟ ਦਾ ਬੱਲਾ ਫੜ੍ਹਿਆ ਸੀ। ਸਾਲ 1992 'ਚ ਜਦੋਂ ਧੋਨੀ 6ਵੀਂ ਕਲਾਸ 'ਚ ਸੀ ਤਾਂ ਉਸਦੇ ਸਕੂਲ ਨੂੰ ਇਕ ਵਿਕਟਕੀਪਰ ਦੀ ਜ਼ਰੂਰਤ ਸੀ। ਇਸ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਵਿਕਟਕੀਪਿੰਗ ਕਰਨ ਦਾ ਮੌਕਾ ਮਿਲਿਆ। ਜਦੋਂ ਸਕੂਲ ਦੇ ਦੋਸਤ ਪੜ੍ਹਾਈ ਤੋਂ ਸਮਾਂ ਬਚਾਉਣ 'ਤੇ ਖੇਡਦੇ ਸਨ ਤਾਂ ਕ੍ਰਿਕਟ ਤੋਂ ਸਮਾਂ ਮਿਲਣ 'ਤੇ ਪੜ੍ਹਾਈ ਕਰਦੇ ਸਨ। ਸਕੂਲ ਤੋਂ ਬਾਅਦ ਧੋਨੀ ਜਿਲ੍ਹਾ ਪੱਧਰੀ ਕਮਾਂਡੋ ਕਲੱਬ ਵਲੋਂ ਖੇਡਣ ਲੱਗੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸੈਂਟ੍ਰਲ ਕੋਲ ਫੀਲਡ ਲਿ.ਮੀ. ਦੀ ਟੀਮ ਵਲੋਂ ਵੀ ਕ੍ਰਿਕਟ ਖੇਡੀ ਤੇ ਹਰ ਜਗ੍ਹਾਂ ਆਪਣੀ ਖੇਡ ਨਾਲ ਲੋਕਾਂ ਦਾ ਦਿਲ ਜਿੱਤਦੇ ਗਏ।
ਰੇਲਵੇ 'ਚ ਨੌਕਰੀ ਕਰ ਚੁੱਕੇ ਹਨ ਧੋਨੀ
ਧੋਨੀ ਬਿਹਾਰ ਰਣਜੀ ਟੀਮ ਦੇ ਲਈ ਖੇਡਦੇ ਸਨ ਤੇ ਇਸ ਦੌਰਾਨ ਰੇਲਵੇ 'ਚ ਬਤੌਰ ਟਿਕਟ ਕੁਲੈਕਟਰ ਉਸਦੀ ਨੌਕਰੀ ਲੱਗ ਗਈ। ਧੋਨੀ ਦੀ ਪਹਿਲੀ ਪੋਸਟਿੰਗ ਪੱਛਮੀ ਬੰਗਾਲ ਦੇ ਖਡਗਪੁਰ 'ਚ ਹੋਈ ਸੀ ਤੇ 2001 ਤੋਂ 2003 ਤਕ ਧੋਨੀ ਖਡਗਪੁਰ ਦੇ ਸਟੇਡੀਅਮ 'ਚ ਕ੍ਰਿਕਟ ਖੇਡਦੇ ਸਨ। ਦੋਸਤਾਂ ਦੇ ਅਨੁਸਾਰ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਨ ਵਾਲੇ ਧੋਨੀ ਜਿੰਨ੍ਹਾ ਡਿਊਟੀ ਦੇ ਦੌਰਾਨ ਲਗਨ ਨਾਲ ਕੰਮ ਕਰਦੇ ਸਨ ਉਨ੍ਹਾ ਹੀ ਸਮਾਂ ਕ੍ਰਿਕਟ ਨੂੰ ਵੀ ਦਿੰਦੇ ਸਨ। ਧੋਨੀ ਉੱਥੇ ਰੇਲਵੇ ਦੀ ਟੀਮ ਦੇ ਲਈ ਵੀ ਖੇਡਦੇ ਸਨ।
ਭਾਰਤੀ ਟੀਮ 'ਚ ਚੋਣ
ਸਾਲ 2003-2004 'ਚ ਧੋਨੀ ਨੂੰ ਜ਼ਿੰਬਾਬਵੇ ਤੇ ਕੀਨੀਆ ਦੌਰੇ ਦੇ ਲਈ ਭਾਰਤੀ ਏ ਟੀਮ 'ਚ ਚੋਣਿਆ ਗਿਆ। ਜ਼ਿੰਬਾਬਵੇ ਵਿਰੁੱਧ ਉਨ੍ਹਾਂ ਨੇ ਵਿਕਟਕੀਪਰ ਦੇ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਕੈਚ ਤੇ 4 ਸਟੰਪਿੰਗ ਕੀਤੀਆਂ। ਇਸ ਦੌਰੇ 'ਤੇ ਬੱਲੇਬਾਜ਼ੀ ਕਰਦੇ ਹੋਏ ਧੋਨੀ ਨੇ 7 ਮੈਚਾਂ 'ਚ 362 ਦੌੜਾਂ ਵੀ ਬਣਾਈਆਂ। ਧੋਨੀ ਦੇ ਪ੍ਰਦਸ਼ਨ ਨੂੰ ਦੇਖਦੇ ਹੋਏ ਭਾਰਤੀ ਟੀਮ ਦੇ ਕਪਤਾਨ ਸੌਰਵ ਗਾਂਗੁਲੀ ਨੇ ਉਸ ਨੂੰ ਟੀਮ 'ਚ ਲੈਣ ਦੀ ਸਲਾਹ ਦਿੱਤੀ। 2004 'ਚ ਧੋਨੀ ਨੂੰ ਪਹਿਲੀ ਵਾਰ ਭਾਰਤੀ ਟੀਮ 'ਚ ਜਗ੍ਹਾ ਮਿਲੀ।
ਜ਼ਿੰਦਗੀ ਦਾ ਟਰਨਿੰਗ ਪੁਆਇੰਟ
ਭਾਰਤੀ ਟੀਮ 'ਚ ਧੋਨੀ ਨੂੰ ਮੌਕਾ ਤਾਂ ਮਿਲ ਗਿਆ ਪਰ ਉਹ ਪਹਿਲੇ ਮੈਚ ਜ਼ੀਰੋ 'ਤੇ ਆਊਟ ਹੋ ਗਏ ਤੇ ਇਸ ਤੋਂ ਬਾਅਦ ਕਈ ਮੈਚਾਂ 'ਚ ਧੋਨੀ ਦਾ ਬੱਲਾ ਨਹੀਂ ਚੱਲਿਆ ਪਰ 2005 'ਚ ਪਾਕਿਸਤਾਨ ਵਿਰੁੱਧ ਖੇਡੀ ਗਈ ਪਾਰੀ ਧੋਨੀ ਦੀ ਜ਼ਿੰਦਗੀ ਟਰਨਿੰਗ ਪੁਆਇੰਟ ਸਾਬਤ ਹੋਇਆ ਤੇ ਉਨ੍ਹਾਂ ਨੇ 123 ਗੇਂਦਾਂ 'ਤੇ 148 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੇ ਕੁਝ ਦਿਨ੍ਹਾਂ ਬਾਅਦ ਹੀ ਧੋਨੀ ਨੇ ਸ਼੍ਰੀਲੰਕਾ ਦੇ ਵਿਰੁੱਧ ਵਨ ਡੇ ਮੈਚ 'ਚ ਬੱਲੇਬਾਜ਼ੀ ਕਰਦੇ ਹੋਏ 183 ਦੌੜਾਂ ਦੀ ਪਾਰੀ ਖੇਡੀ ਜੋ ਕਿਸੀ ਵੀ ਵਿਕਟਕੀਪਰ ਬੱਲੇਬਾਜ਼ ਦਾ ਹੁਣ ਤਕ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਬਾਅਦ ਧੋਨੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।