ਧੋਨੀ ਫੁੱਟਬਾਲ ''ਚ ਬਹੁਤ ਵਧੀਆ : ਜੇਜੇ

Sunday, Aug 16, 2020 - 11:15 PM (IST)

ਧੋਨੀ ਫੁੱਟਬਾਲ ''ਚ ਬਹੁਤ ਵਧੀਆ : ਜੇਜੇ

ਨਵੀਂ ਦਿੱਲੀ- ਮਹਿੰਦਰ ਸਿੰਘ ਧੋਨੀ ਨੇ ਭਾਵੇ ਹੀ ਕ੍ਰਿਕਟ 'ਚ ਨਾਮ ਕਮਾਇਆ ਹੋਵੇ ਪਰ ਉਹ ਫੁੱਟਬਾਲ 'ਚ ਵੀ 'ਬਹੁਤ ਵਧੀਆ' ਹਨ ਤੇ ਚੋਟੀ ਭਾਰਤੀ ਪੇਸ਼ੇਵਰ ਫੁੱਟਬਾਲਰ ਨੂੰ ਵੀ ਪ੍ਰਭਾਵਿਤ ਕਰ ਚੁੱਕੇ ਹਨ। ਸ਼ਨੀਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਕੇ ਆਪਣੇ ਸ਼ਾਨਦਾਰ ਕਰੀਅਰ ਦਾ ਅੰਤ ਕਰਨ ਵਾਲੇ 39 ਸਾਲ ਦੇ ਧੋਨੀ ਨੂੰ ਫੁੱਟਬਾਲ ਖੇਡਣਾ ਪਸੰਦ ਹੈ ਤੇ ਉਹ ਕਈ ਵਾਰ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਟੀਮ ਚੇਨਈਅਨ ਐੱਫ. ਸੀ. ਦੇ ਨਾਲ ਟ੍ਰੇਨਿੰਗ ਕਰਦੇ ਹਨ, ਜਿਸ ਦੇ ਉਹ ਸਹਿ-ਮਾਲਿਕ ਹਨ।
ਅਜਿਹਾ ਹੀ ਸੈਸ਼ਨਾਂ ਦੇ ਦੌਰਾਨ ਭਾਰਤੀ ਸਟਰਾਈਕਰ ਜੇਜੇ ਲਾਲਪੇਖਲੁਆ ਨੇ 2 ਵਾਰ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹੇ ਧੋਨੀ ਦਾ ਫੁੱਟਬਾਲ ਹੁਨਰ ਦੇਖਿਆ। ਜੇਜੇ ਨੇ ਧੋਨੀ ਦੇ ਵਾਰੇ 'ਚ ਕਿਹਾ ਕਿ ਉਸ ਨੂੰ ਫੁੱਟਬਾਲ ਖੇਡਣਾ ਪਸੰਦ ਹੈ। ਜੇਕਰ ਉਹ ਮੌਜੂਦ ਹੈ ਅਤੇ ਅਸੀਂ ਟ੍ਰੇਨਿੰਗ ਦੇ ਦੌਰਾਨ ਮੈਚ ਖੇਡ ਰਹੇ ਹਾਂ ਤਾਂ ਉਹ ਹਮੇਸ਼ਾ ਸਾਡੇ ਨਾਲ ਜੁੜਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ-ਬੇਸ਼ੱਕ ਜਦੋਂ ਉਹ ਬੱਚਾ ਸੀ ਤਾਂ ਫੁੱਟਬਾਲ ਖੇਡਦਾ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਉਸ ਨੂੰ ਫੁੱਟਬਾਲ ਖੇਡਣਾ ਕਿੰਨਾ ਪਸੰਦ ਹੈ। ਉਹ ਬਹੁਤ ਵਧੀਆ ਖੇਡਦਾ ਹੈ। ਭਾਰਤੀ ਕ੍ਰਿਕਟ ਟੀਮ 'ਚ ਵਿਕਟਕੀਪਰ ਬੱਲੇਬਾਜ਼ ਦੇ ਰੂਪ 'ਚ ਖੇਡਣ ਵਾਲੇ ਧੋਨੀ ਚੇਨਈਅਨ ਐੱਫ. ਸੀ. ਦੇ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਕਦੀ-ਕਦੀ ਗੋਲਕੀਪਰ ਦੀ ਭੂਮੀਕਾ ਵੀ ਨਿਭਾਈ ਹੈ।


author

Gurdeep Singh

Content Editor

Related News