IPL 2020: ਚੇਨਈ ਸੁਪਰ ਕਿੰਗ਼ਜ਼ 'ਚੋਂ ਧੋਨੀ ਦੀ ਹੋਵੇਗੀ ਛੁੱਟੀ, ਜਾਣੋ ਪੂਰਾ ਸੱਚ

11/19/2019 6:52:05 PM

ਸਪੋਰਟਸ ਡੈਸਕ : ਸਟਾਰ ਵਿਕਟਕੀਪਰ ਬੱਲੇਬਾਜ਼ ਐੱਮ. ਐੱਸ. ਧੋਨੀ ਇਨ੍ਹੀ ਦਿਨੀ ਟੀਮ ਇੰਡੀਆ ਤੋਂ ਦੂਰ ਹਨ। ਵਰਲਡ ਕੱਪ 2019 ਦੇ ਬਾਅਦ ਤੋਂ ਹੀ ਧੋਨੀ ਨੇ ਕੋਈ ਵੀ ਮੁਕਾਬਲਾ ਨਹੀਂ ਖੇਡਿਆ ਹੈ। ਉਸ ਦੇ ਸੰਨਿਆਸ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਧੋਨੀ ਦਾ ਕ੍ਰਿਕਟ ਕਰੀਅਰ ਹੁਣ ਖਤਮ ਹੋ ਚੁੱਕਾ ਹੈ। ਟੀਮ ਇੰਡੀਆ ਨਾਲ ਉਸ ਦੀ ਦੂਰੀ ਤੋਂ ਬਾਅਦ ਹੁਣ ਧੋਨੀ ਦੇ ਆਈ. ਪੀ. ਐੱਲ. ਤੋਂ ਵੀ ਦੂਰੀ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ ਕਿ ਹੋ ਸਕਦੈ ਧੋਨੀ ਦੀ ਆਈ. ਪੀ. ਐੱਲ. ਤੋਂ ਛੁੱਟੀ ਹੋ ਜਾਵੇ। ਹਾਲਾਂਕਿ ਇਨ੍ਹਾਂ ਖਬਰਾਂ ਦਾ ਕੋਈ ਮਤਲਬ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਖਬਰਾਂ 'ਚ ਕੋਈ ਸੱਚਾਈ ਹੈ। ਕਿਉਂਕਿ ਆਈ. ਪੀ. ਐੱਲ. 2020 ਦੇ ਸੈਸ਼ਨ ਲਈ ਖਿਡਾਰੀਆਂ ਨੂੰ ਰਿਲੀਜ਼ ਕਰਨ ਦਾ ਸਮਾਂ ਖਤਮ ਹੋ ਗਿਆ ਹੈ। ਹੁਣ ਖਿਡਾਰੀਆਂ ਦੀ ਨੀਲਾਮੀ 19 ਦਸੰਬਰ ਨੂੰ ਕੋਲਕਾਤਾ ਵਿਖੇ ਹੋਵੇਗੀ।

PunjabKesari

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਨੇ ਸਭ ਤੋਂ ਵਡੇਰੀ ਉਮਰ ਵਾਲੀ ਟੀਮ ਦੀ ਕਮਾਨ ਸੰਭਾਲਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਦੀ ਪ੍ਰਸਿੱਧੀ ਬੇਮਿਸਾਲ ਹੈ। ਕੁਝ ਦਿਨ ਪਹਿਲਾਂ ਇਕ ਯੂਜ਼ਰ ਨੇ ਆਪਣੇ ਕਰੀਬੀ ਸੂਤਰਾਂ ਦਾ ਹਵਾਲਾ ਦਿੰਦਿਆਂ ਇਹ ਜਾਣਕਾਰੀ ਦਿੱਤੀ ਸੀ, ਜੋ ਹੁਣ ਵਾਇਰਲ ਹੋ ਰਹੀ ਹੈ। ਹਾਲਾਂਕਿ ਧੋਨੀ ਸੀ. ਐੱਸ. ਕੇ. ਦੇ ਨਾਲ ਹੀ ਰਹਿਣਗੇ ਕਿਉਂਕਿ ਹਾਲ ਹੀ 'ਚ ਚੇਨਈ ਸੁਪਰ ਕਿੰਗਜ਼ ਵੱਲੋਂ ਰਿਲੀਜ਼ ਹੋਏ ਖਿਡਾਰੀਆਂ ਦੀ ਸੂਚੀ ਵਿਚ ਧੋਨੀ ਦਾ ਨਾਂ ਨਹੀਂ ਹੈ।


Related News