ਧੋਨੀ ਨੇ ਖਰੀਦਿਆ ਨਵਾਂ ਘਰ, ਪਹਿਲਾਂ ਖਰੀਦ ਚੁੱਕੇ ਹਨ 7 ਏਕੜ ਦਾ ਫਾਰਮਹਾਊਸ
Monday, May 31, 2021 - 08:59 PM (IST)
ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਵੇਂ ਹੀ ਇਸ ਸਮੇਂ ਕ੍ਰਿਕਟ ਨਹੀਂ ਖੇਡ ਰਹੇ ਹਨ ਪਰ ਉਹ ਖੁਦ ਨੂੰ ਵਿਅਸਤ ਰੱਖਣ ਦੇ ਤਰੀਕੇ ਲੱਭ ਹੀ ਲੈਂਦੇ ਹਨ। ਇਕ ਰਿਪੋਰਟ ਦੇ ਅਨੁਸਾਰ ਧੋਨੀ ਨੇ ਇਕ ਨਵਾਂ ਘਰ ਖਰੀਦਿਆ ਹੈ। ਇਹ ਘਰ ਉਨ੍ਹਾਂ ਨੇ ਮਹਾਰਾਸ਼ਟਰ 'ਚ ਲਿਆ ਹੈ। ਧੋਨੀ ਦਾ ਇਹ ਨਵਾਂ ਘਰ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਪਿੰਪਰੀ ਚਿੰਚਵਾੜ ਖੇਤਰ 'ਚ ਹੈ।
ਇਹ ਖ਼ਬਰ ਪੜ੍ਹੋ- ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
ਧੋਨੀ ਨੇ ਇਸ ਤੋਂ ਪਹਿਲਾਂ ਸਾਲ 2017 'ਚ ਇਕ ਫਾਰਮਹਾਊਸ ਖਰੀਦਿਆ ਸੀ, ਜਿਸਦਾ ਨਾਮ ਕੈਲਾਸ਼ਪਤੀ ਹੈ। ਧੋਨੀ ਦਾ ਇਹ ਫਾਰਮਹਾਊਸ 7 ਏਕੜ 'ਚ ਫੈਲਿਆ ਹੋਇਆ ਹੈ ਅਤੇ ਇਸ ਨੂੰ ਬਣਾਉਣ 'ਚ 3 ਸਾਲ ਲੱਗ ਗਏ ਸਨ। ਧੋਨੀ ਨੇ ਮੁੰਬਈ 'ਚ ਵੀ ਇਕ ਘਰ ਖਰੀਦਿਆ ਹੈ। ਧੋਨੀ ਦੀ ਪਤਨੀ ਸਾਕਸ਼ੀ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਇਸ ਫਾਰਮਹਾਊਸ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਦੇ ਸਾਰੇ ਫਾਰਮੈੱਟ ਤੋਂ ਸੰਨਿਆਸ ਲੈ ਲਿਆ ਹੈ। ਧੋਨੀ ਨੇ ਪਿਛਲੇ ਸਾਲ 15 ਅਗਸਤ ਨੂੰ ਸੰਨਿਆਸ ਲੈ ਕੇ ਆਪਣੇ ਸਾਰੇ ਫੈਨਸ ਨੂੰ ਝਟਕਾ ਦਿੱਤਾ ਸੀ। ਉਹ ਸਿਰਫ ਟੀ-20 ਲੀਗ ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼ ਵਲੋਂ ਖੇਡਦੇ ਹਨ।
ਇਹ ਖ਼ਬਰ ਪੜ੍ਹੋ- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਸਾਂਝੇ ਤੌਰ ’ਤੇ 8ਵੇਂ ਸਥਾਨ ’ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।