ਧੋਨੀ ਟੀ-20 ''ਚ 300 ਮੈਚਾਂ ਵਿਚ ਕਪਤਾਨੀ ਕਰਨ ਵਾਲੇ ਪਹਿਲੇ ਖਿਡਾਰੀ ਬਣੇ
Friday, Oct 15, 2021 - 08:57 PM (IST)
ਦੁਬਈ- ਮਹਿੰਦਰ ਸਿੰਘ ਧੋਨੀ ਨੇ ਚੇਨਈ ਸੁਪਰ ਕਿੰਗਜ਼ ਵਲੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫਾਈਨਲ ਵਿਚ ਸ਼ੁੱਕਰਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਵਿਰੁੱਧ ਟਾਸ ਦੇ ਲਈ ਉਤਰਦੇ ਹੀ ਇਕ ਵਿਸ਼ੇਸ਼ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਕ੍ਰਿਕਟ ਦੇ ਸਭ ਤੋਂ ਛੋਟੇ ਸਵਰੂਪ ਟੀ-20 ਵਿਚ 300 ਮੈਚਾਂ ਵਿਚ ਕਪਤਾਨੀ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਧੋਨੀ ਨੇ 2006 ਵਿਚ ਟੀ-20 'ਚ ਡੈਬਿਊ ਕੀਤਾ ਤੇ 2007 ਤੋਂ ਉਹ ਭਾਰਤ ਤੇ ਆਈ. ਪੀ. ਐੱਲ. ਵਿਚ ਕਪਤਾਨੀ ਦਾ ਜਿੰਮਾ ਸੰਭਾਲ ਰਹੇ ਹਨ। ਉਨ੍ਹਾਂ ਨੇ ਆਈ. ਪੀ. ਐੱਲ. ਫਾਈਨਲ ਤੋਂ ਪਹਿਲਾਂ ਜਿਨ੍ਹਾਂ 299 ਮੈਚਾਂ ਵਿਚ ਕਪਤਾਨੀ ਕੀਤੀ, ਉਨ੍ਹਾਂ ਵਿਚ ਉਨ੍ਹਾਂ ਨੇ 176 'ਚ ਜਿੱਤ ਦਰਜ ਕੀਤੀ ਜਦਕਿ 118 ਮੈਚ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਮੈਚ ਟਾਈ ਨਾਲ ਖਤਮ ਹੋਏ ਤੇ ਤਿੰਨ ਮੈਚਾਂ ਦਾ ਨਤੀਜਾ ਨਹੀਂ ਨਿਕਲਿਆ।
ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਨੇ ਗਰਲਫ੍ਰੈਂਡ ਨੂੰ ਦਿੱਤਾ 1.1 ਕਰੋੜ ਰੁਪਏ ਦਾ ਜਿਊਲਰੀ ਬਾਕਸ
ਭਾਰਤ ਨੇ ਧੋਨੀ ਦੀ ਅਗਵਾਈ ਵਿਚ ਹੀ 2007 ਵਿਚ ਪਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਉਸਦੀ ਕਪਤਾਨੀ ਵਿਚ ਭਾਰਤ ਨੇ ਟੀ-20 ਅੰਤਰਰਾਸ਼ਟਰੀ ਵਿਚ ਕੁੱਲ 72 ਮੈਚ ਖੇਡੇ, ਜਿਨ੍ਹਾਂ ਵਿਚ ਉਸ ਨੇ 41 ਮੈਚ ਜਿੱਤੇ ਤੇ 28 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਕ ਮੈਚ ਟਾਈ ਰਿਹਾ, ਜਦਕਿ ਦੋ ਮੈਚਾਂ ਦਾ ਨਤੀਜਾ ਨਹੀਂ ਨਿਕਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਅਭਿਆਸ ਮੈਚਾਂ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ। ਧੋਨੀ ਨੇ ਆਈ. ਪੀ. ਐੱਲ. ਵਿਚ ਚੇਨਈ ਸੁਰਪ ਕਿੰਗਜ਼ ਦੀ 190 ਮੈਚਾਂ ਤੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੀ 14 ਮੈਚਾਂ ਵਿਚ ਕਪਤਾਨੀ ਕੀਤੀ। ਚੇਨਈ ਨੇ ਉਸਦੀ ਅਗਵਾਈ 'ਚ ਫਾਈਨਲ ਤੋਂ ਪਹਿਲਾਂ 115 ਮੈਚ ਜਿੱਤੇ ਤੇ 73 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ । ਉਨ੍ਹਾਂ ਨੇ ਆਪਣੇ ਕਰੀਅਰ ਵਿਚ ਕੇਵਲ 47 ਮੈਚ ਕਪਤਾਨ ਦੇ ਰੂਪ 'ਚ ਨਹੀਂ ਖੇਡੇ। ਧੋਨੀ ਤੋਂ ਬਾਅਦ ਸਭ ਤੋਂ ਜ਼ਿਆਦਾ ਟੀ-20 ਮੈਚਾਂ ਵਿਚ ਕਪਤਾਨੀ ਕਰਨ ਵਾਲੇ ਖਿਡਾਰੀਆਂ 'ਚ ਡੈਰੇਨ ਸੈਮੀ (208), ਵਿਰਾਟ ਕੋਹਲੀ (185), ਗੌਤਮ ਗੰਭੀਰ (170) ਤੇ ਰੋਹਿਤ ਸ਼ਰਮਾ (153) ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਗੋਲਫ : ਖਾਲਿਨ ਜੋਸ਼ੀ ਨੇ ਜੈਪੁਰ ਓਪਨ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।