ਧੋਨੀ ਤੇ ਕੋਹਲੀ ਤੋਂ ਕਾਫੀ ਕੁਝ ਸਿੱਖਣ ਦੀ ਹੈ ਲੋੜ : ਸਟੌਨਿਸ
Friday, Mar 08, 2019 - 02:04 PM (IST)

ਰਾਂਚੀ—ਆਸਟ੍ਰੇਲੀਆ ਦੇ ਆਲਰਾਊਂਡਰ ਮਾਰਕਸ ਸਟੌਨਿਸ ਭਾਰਤ ਦੇ ਹੱਥਾਂ ਦੂੱਜੇ ਵਨ ਡੇ 'ਚ ਮਿਲੀ ਹਾਰ ਨੂੰ ਅਜੇ ਤੱਕ ਨਹੀਂ ਭੁੱਲਾ ਪਾ ਰਹੇ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਬਿਹਤਰੀਨ ਫਿਨੀਸ਼ਰ ਮਹਿੰਦਰ ਸਿੰਘ ਧੋਨੀ ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਕਾਫ਼ੀ ਕੁਝ ਸਿੱਖਣ ਦੀ ਲੋੜ ਹੈ। ਸਟੌਨਿਸ ਨੇ ਭਾਰਤ ਦੇ ਖਿਲਾਫ ਸ਼ੁੱਕਰਵਾਰ ਨੂੰ ਹੋਣ ਵਾਲੇ ਤੀਸਰੇ ਵਨ ਡੇ ਤੋਂ ਇਕ ਦਿਨ ਪਹਿਲਾ ਕਿਹਾ, 'ਵਿਰਾਟ ਤੇ ਧੋਨੀ ਦੋਨੋਂ ਅਲਗ ਅਲਗ ਤਰ੍ਹਾਂ ਦੀ ਖੇਡ ਖੇਡਦੇ ਹਨ, ਪਰ ਦੋਨੋਂ ਆਪਣੀ ਟੀਮ ਲਈ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਦੇ ਹਨ। ਦੋਨਾਂ ਦੁਨੀਆ ਦੇ ਸਭ ਤੋਂ ਬਿਹਤਰੀਨ ਖਿਡਾਰੀਆਂ 'ਚੋਂ ਹਨ ਤੇ ਮੈਨੂੰ ਲਗਦਾ ਹੈ ਕਿ ਮੈਨੂੰ ਉਨ੍ਹਾਂ ਤੋਂ ਕਾਫ਼ੀ ਕੁਝ ਸਿੱਖਣ ਦੀ ਲੋੜ ਹੈ। '
ਭਾਰਤ ਦੇ ਖਿਲਾਫ ਨਾਗਪੁਰ 'ਚ ਖੇਡੇ ਗਏ ਦੂਜੇ ਵਨ ਡੇ ਮੈਚ 'ਚ ਸਟੌਨਿਸ ਨੇ ਬਿਹਤੀਰਨ ਪ੍ਰਦਰਸ਼ਨ ਕੀਤਾ ਸੀ ਤੇ ਆਸਟ੍ਰੇਲੀਆ ਨੂੰ ਜਿੱਤ ਦੇ ਕਰੀਬ ਲਿਆ ਦਿੱਤਾ ਸੀ। ਹਾਲਾਂਕਿ ਉਨ੍ਹਾਂ ਦੀ ਅਰਧ ਸੈਂਕੜਾ ਪਾਰੀ ਵੀ ਉਨ੍ਹਾਂ ਦੀ ਟੀਮ ਨੂੰ ਜਿੱਤ ਨਹੀਂ ਦਵਾ ਸਕੀ ਤੇ ਆਸਟ੍ਰੇਲੀਆ ਨੂੰ ਅੱਠ ਦੌੜਾ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਟੌਨਿਸ ਦਾ ਵਨ ਡੇ 'ਚ ਇਹ ਛੇਵਾਂ ਅਰਧ ਸੈਂਕੜਾ ਸੀ। ਸਟੌਨਿਸ ਪਾਰੀ ਦੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਨੌਂਵੇਂ ਬੱਲੇਬਾਜ ਦੇ ਰੂਪ 'ਚ ਆਊਟ ਹੋਏ।
ਸਟੌਨਿਸ ਨੇ ਕਿਹਾ, 'ਮੈਚ ਖਤਮ ਹੋਣ ਤੋਂ ਬਾਅਦ ਮੈਂ ਉਸ ਹਾਰ ਨੂੰ ਭੁੱਲ ਨਹੀਂ ਪਾ ਰਿਹਾ ਹਾਂ, ਅਸੀਂ ਚੰਗਾ ਪ੍ਰਦਰਸ਼ਨ ਕੀਤਾ, ਅਸੀਂ ਇਸ ਮੈਚ 'ਚ ਸਖਤ ਟੱਕਰ ਦਿੱਤੀ, ਅਸੀਂ ਜਿੱਤ ਦੇ ਕਾਫ਼ੀ ਕਰੀਬ ਸੀ ਪਰ ਅਖੀਰ 'ਚ ਨਤੀਜਾ ਸਾਡੇ ਪੱਖ 'ਚ ਨਹੀਂ ਗਿਆ। 'ਉਨ੍ਹਾਂ ਨੇ ਕਿਹਾ, 'ਸਾਡੀਆਂ ਕੁਝ ਵਿਕੇਟਾਂ ਕਾਫ਼ੀ ਜਲਦੀ ਡਿੱਗ ਗਈਆਂ ਤੇ ਭਾਰਤ ਨੇ ਗੇਂਦਬਾਜੀ 'ਚ ਤਬਦੀਲੀ ਕੀਤੀ।
ਅਸੀਂ ਨਹੀਂ ਸੋਚਿਆ ਸੀ ਕਿ ਹਾਲਾਤ ਇਕਦਮ ਨਾਲ ਬਦਲ ਜਾਣਗੇ। ਮੈਂ ਸੋਚਿਆ ਸੀ ਜੇਕਰ ਅਸੀਂ ਬੁਮਰਾਹ ਦੀ ਪਾਰੀ ਦੇ 46ਵੇਂ ਓਵਰ 'ਚ ਦੋ ਵਿਕੇਟ ਨਾ ਗਵਾਉਂਦੇ ਤਾਂ ਭਾਰਤ ਉਨ੍ਹਾਂ ਨੂੰ ਆਖਰੀ ਓਵਰ ਲਈ ਬਚਾ ਕਰ ਰੱਖਦਾ। ਪਰ ਬੁਮਰਾਹ ਦੋ ਵਿਕੇਟ ਕੱਢਣ ਤੋਂ ਬਾਅਦ 48ਵੇਂ ਓਵਰ 'ਚ ਫਿਰ ਗੇਂਦਬਾਜੀ ਕਰਨ ਆ ਗਏ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਅਸੀਂ ਇਕ ਹੋਰ ਵਿਕੇਟ ਗਵਾਈਏ ਤੇ ਮੈਚ ਖ਼ਤਮ ਹੋ ਜਾਵੇ। ਮੈਂ ਇਸ ਓਵਰ ਨੂੰ ਸਾਵਧਾਨੀ ਨਾਲ ਖੇਡਿਆ। 'ਬੁਮਰਾਹ ਦੇ ਇਸ ਓਵਰ 'ਚ ਇਕ ਦੌੜ ਹੀ ਬਣ ਪਾਈ ਤੇ ਆਸਟ੍ਰੇਲੀਆ ਲਈ ਅਖੀਰ 'ਚ ਟੀਚਾ ਵੱਡਾ ਹੋ ਗਿਆ। ਆਸਟ੍ਰੇਲੀਆਈ ਆਲਰਾਊਂਡਰ ਨੇ ਕਿਹਾ, ''ਮੈਂ ਸੋਚਿਆ ਜੇਕਰ ਅਸੀਂ ਇਕ ਹੋਰ ਵਿਕੇਟ ਗਵਾਈ ਤਾਂ ਅਸੀਂ ਮੈਚ ਹਾਰ ਜਾਵਾਗੇਂ। ਇਸ ਲਈ ਮੈਂ ਸੋਚਿਆ ਕਿ ਮੈਨੂੰ ਸਧੀ ਹੋਈ ਬਲੇਬਾਜ਼ੀ ਕਰਨੀ ਚਾਹੀਦੀ ਹੈ ਤੇ ਆਖਰੀ ਓਵਰ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਪਰ ਅਖੀਰ 'ਚ ਨਤੀਜਾ ਸਾਡੇ ਪੱਖ 'ਚ ਨਹੀਂ ਗਿਆ। '