ਗਿਲਕ੍ਰਿਸਟ ਤੋਂ ਅੱਗੇ ਨਿਕਲੇ ਧੋਨੀ, ਤੋੜਿਆ ਇਹ ਰਿਕਾਰਡ

07/04/2017 8:44:40 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਵਿੰਡੀਜ਼ ਖਿਲਾਫ ਵਨ ਡੇ ਮੈਚ 'ਚ 78 ਦੌੜਾਂ ਦੀ ਪਾਰੀ ਖੇਡ ਕੇ ਆਸਟਰੇਲੀਆ ਦੇ ਸਾਬਕਾ ਕਪਤਾਨ ਐਡਮ ਗਿਲਕ੍ਰਿਸਟ ਦਾ ਰਿਕਾਰਡ ਤੋੜਿਆ। ਗਿਲਕ੍ਰਿਸਟ ਨੂੰ ਪਿੱਛੇ ਛੱਡਦੇ ਹੋਏ ਧੋਨੀ ਵਨ ਡੇ ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਦੁਨਿਆ ਜਾ ਦੂਜਾ ਵਿਕਟਕੀਪਰ ਬਣ ਗਿਆ ਹੈ। ਇਸ ਮੌਕੇ 'ਤੇ ਗਿਲਕ੍ਰਿਸਟ ਨੇ ਇੰਸਟਾਗ੍ਰਾਮ ਦੇ ਰਾਹੀ ਧੋਨੀ ਨੂੰ ਵਧਾਈ ਦਿੱਤੀ। ਗਿਲਕ੍ਰਿਸਟ ਨੇ ਇੰਸਟਾਗ੍ਰਾਮ ਦੇ ਮਾਧਿਅਮ ਤੋਂ ਧੋਨੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੇਰੇ ਤੋਂ ਅੱਗੇ ਨਿਕਲਣ ਲਈ ਸ਼ੁਭਕਾਮਨਾਵਾਂ। ਇਹ ਸਮੇਂ ਦੀ ਗੱਲ ਹੈ। ਗਿਲਕ੍ਰਿਸਟ ਨੇ ਇਸ ਪੋਸਟ ਦੇ ਨਾਲ ਆਪਣੀ ਅਤੇ ਧੋਨੀ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਹ ਤਸਵੀਰ ਆਈ. ਪੀ. ਐੱਲ. ਟੂਰਨਾਮੈਂਟ ਦੌਰਾਨ ਕੀਤੀ ਹੈ। ਜਦੋਂ ਐਡਮ ਗਿਲਕ੍ਰਿਸਟ ਪੰਜਾਬ ਟੀਮ ਦੀ ਕਪਤਾਨੀ ਕਰ ਰਹੇ ਸੀ ਅਤੇ ਦੁਨਿਆ ਦੇ ਦਿੱਗਜ ਫਿਨਸ਼ਿਰ ਮਹਿੰਦਰ ਸਿੰਘ ਚੇਨਈ ਟੀਮ ਦੇ ਕਪਤਾਨ ਸੀ।
ਹੁਣ ਬਤੌਰ ਧੋਨੀ ਵਨ ਡੇ ਕ੍ਰਿਕਟ 'ਚ 9496 ਦੌੜਾਂ ਬਣਾ ਚੁੱਕੇ ਧੋਨੀ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਦੁਨਿਆ ਦਾ ਦੂਜਾ ਵਿਕਟਕੀਪਰ ਬੱਲੇਬਾਜ਼ ਹੈ। ਧੋਨੀ ਦੀ ਇਸ ਪਾਰੀ ਤੋਂ ਪਹਿਲਾਂ ਦੂਜੇ ਸਥਾਨ 'ਤੇ ਆਸਟਰੇਲੀਆ ਦੇ ਐਡਮ ਗਿਲਕ੍ਰਿਸਟ ਸੀ ਜਿਸ ਨੇ 9410 ਦੌੜਾਂ ਬਣਾਈਆਂ ਹਨ। ਇਸ ਲਿਸਟ 'ਚ ਸ਼੍ਰੀਲੰਕਾ ਦੀ ਦਿੱਗਜ ਬੱਲੇਬਾਜ਼ ਕੁਮਾਰ ਸੰਗਾਕਾਰਾ ਸਭ ਤੋਂ ਉੱਪਰ ਹੈ। ਸੰਗਾਕਾਰਾ ਨੇ ਵਨ ਡੇ ਕ੍ਰਿਕਟ 'ਚ 14234 ਦੌੜਾਂ ਆਪਣੇ ਨਾਂ ਕੀਤੀਆਂ ਹਨ।
 


Related News