ਲਿਸਟ-ਏ ਵਿਚ ਮੋਈਨ ਦੇ ਰਿਕਾਰਡ ''ਤੇ ਬਰਾਬਰੀ ਉੱਤਾ ਪੁੱਜਾ ਧੋਨੀ

06/05/2019 7:03:12 PM

ਨਵੀਂ ਦਿੱਲੀ : ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਲਿਸਟ-ਏ ਕ੍ਰਿਕਟ ਵਿਚ ਵਿਕਟ ਦੇ ਪਿੱਛੇ ਸਭ ਤੋਂ ਵਧ ਸਟੰਪਿੰਗ ਕਰਨ ਵਿਚ ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਮੋਈਨ ਖਾਨ ਦੀ ਬਰਾਬਰੀ ਕਰ ਲਈ ਹੈ। ਸਾਲ 1989 ਤੋਂ 2005 ਤੱਕ ਪਾਕਿਸਤਾਨ ਵਲੋਂ ਖੇਡਣ ਵਾਲੇ ਮੋਈਨ ਨੇ 357 ਲਿਸਟ-ਏ ਮੈਚਾਂ ਵਿਚ ਵਿਕਟ ਦੇ ਪਿੱਛੇ 139 ਸਟੰਪਿੰਗ ਕੀਤੀਆਂ ਸਨ। ਧੋਨੀ ਨੇ ਵਿਸ਼ਵ ਕੱਪ ਵਿਚ ਬੁੱਧਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਮੁਕਾਬਲੇ ਵਿਚ ਆਂਦਿਲੇ ਫੇਹਲੁਕਵਾਓ ਨੂੰ ਲੈੱਗ ਸਪਿਨਰ ਯੁਜਵਿੰਦਰ ਚਹਿਲ ਦੀ ਗੇਂਦ 'ਤੇ ਸਟੰਪ ਕਰ ਕੇ ਮੋਈਨ ਦੀ ਬਰਾਬਰੀ ਕਰ ਲਈ। ਧੋਨੀ ਦਾ ਇਹ ਭਾਰਤ ਲਈ 415ਵਾਂ ਮੈਚ ਹੈ।

PunjabKesari

37 ਸਾਲਾ ਧੋਨੀ ਨੇ ਲਿਸਟ-ਏ ਮੈਚਾਂ ਵਿਚ ਹੁਣ ਤੱਕ ਵਿਕਟ ਦੇ ਪਿੱਛੇ 395 ਕੈਚ ਫੜਨ ਤੋਂ ਇਲਾਵਾ 139 ਸਟੰਪਿੰਗ ਕੀਤੀਆਂ ਹਨ। ਵਿਕਟ ਦੇ ਪਿੱਛੇ ਹੁਣ ਤੱਕ ਕੁੱਲ 534 ਸ਼ਿਕਾਰ ਕਰ ਚੁਕਾ ਹੈ। ਲਿਸਟ ਏ ਕ੍ਰਿਕਟ ਵਿਚ ਵਿਕਟ ਦੇ ਪਿੱਛੇ ਸਭ ਤੋਂ ਵਧ ਸ਼ਿਕਾਰ ਕਰਨ  ਦੇ ਮਾਮਲੇ ਵਿਚ ਧੋਨੀ 5ਵੇਂ ਨੰਬਰ 'ਤੇ ਹੈ। ਇਕ ਦਿਨਾ ਕ੍ਰਿਕਟ ਵਿਚ ਇਹ ਧੋਨੀ ਦਾ 435ਵਾਂ ਸ਼ਿਕਾਰ ਸੀ। ਵਨ ਡੇ ਵਿਚ ਵਿਕਟ ਦੇ ਪਿੱਛੇ ਸਭ ਤੋਂ ਵਧ ਸ਼ਿਕਾਰ ਕਰਨ ਦੇ ਮਾਮਲੇ ਵਿਚ ਉਹ ਤੀਜੇ ਨੰਬਰ 'ਤੇ ਹੈ। ਧੋਨੀ ਵਨ ਡੇ ਵਿਚ 121 ਸਟੰਪਿੰਗ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਰੱਖਿਆ ਹੈ।


Related News