ਧੋਨੀ ਦੀ ਧੀ ਬੋਲੀ ਮੰਮੀ-ਪਾਪਾ ਵਾਂਗ ਤੁਸੀਂ ਵੀ ਪਾਓ ਵੋਟ

Monday, May 06, 2019 - 09:42 PM (IST)

ਰਾਂਚੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈ. ਪੀ. ਐੱਲ. ਦੇ ਬਹੁਤ ਰੁਝੇਵਿਆ ਭਰੇ ਸਮੇਂ ਦੇ ਬਾਵਜੂਦ ਸੋਮਵਾਰ ਨੂੰ ਇੱਥੇ ਆਪਣੇ ਪਰਿਵਾਰ ਦੇ ਨਾਲ ਵੋਟ ਪਾਈ। ਚੇਨਈ ਸੁਪਰ ਕਿੰਗਜ਼ ਵਲੋਂ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਮੋਹਾਲੀ 'ਚ ਮੈਚ ਖੇਡਣ ਤੋਂ ਬਾਅਦ 24 ਘੰਟਿਆਂ ਦੇ ਘੱਟ ਸਮੇਂ 'ਚ ਧੋਨੀ ਪੋਲਿੰਗ ਸਟੇਸ਼ਨ 'ਤੇ ਮੌਜੂਦ ਸੀ।

 
 
 
 
 
 
 
 
 
 
 
 
 
 

Use your Power

A post shared by M S Dhoni (@mahi7781) on May 6, 2019 at 2:11am PDT


ਵੋਟ ਪਾਉਣ ਤੋਂ ਬਾਅਦ ਧੋਨੀ ਨੇ ਆਪਣੀ ਬੇਟੀ ਜੀਵਾ ਦੇ ਨਾਲ ਸੋਸ਼ਲ ਮੀਡੀਆ 'ਤੇ ਇਕ ਛੋਟਾ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਉਸਦੀ ਬੇਟੀ ਆਪਣੇ ਪਾਪਾ ਦੇ ਪ੍ਰਸ਼ੰਸਕਾਂ ਨੂੰ ਕਹਿੰਦੀ ਹੈ, ''ਜਾਓ ਤੇ ਵੋਟ ਪਾਓ ਜਿਸ ਤਰ੍ਹਾਂ ਮੰਮੀ ਤੇ ਪਾਪਾ ਨੇ ਪਾਈ ਹੈ।'' ਧੋਨੀ ਦੀ ਟੀਮ ਚੇਨਈ ਸੁਪਰਕਿੰਗਜ਼ ਨੂੰ ਚੇਨਈ 'ਚ ਮੰਗਲਵਾਰ ਨੂੰ ਆਈ. ਪੀ. ਐੱਲ. ਦੇ ਪਹਿਲੇ ਕੁਆਲੀਫਾਇਰ 'ਚ ਮੁੰਬਈ ਇੰਡੀਅਨਜ਼ ਨਾਲ ਮੁਕਾਬਲਾ ਹੋਵੇਗਾ।


Gurdeep Singh

Content Editor

Related News