ਜਦੋਂ ਧੋਨੀ ਅਤੇ ਵਿਰਾਟ ਕੋਹਲੀ ਵਿਚਕਾਰ ਹੋਇਆ ਫੁੱਟਬਾਲ ਮੈਚ...

Saturday, Jun 30, 2018 - 10:56 AM (IST)

ਜਦੋਂ ਧੋਨੀ ਅਤੇ ਵਿਰਾਟ ਕੋਹਲੀ  ਵਿਚਕਾਰ ਹੋਇਆ ਫੁੱਟਬਾਲ ਮੈਚ...

ਨਵੀਂ ਦਿੱਲੀ—ਦੁਨੀਆਭਰ ਦੇ ਤਮਾਮ ਖੇਡ ਪ੍ਰੇਮੀਆ 'ਤੇ ਅੱਜ ਕੱਲ ਫੀਫਾ ਵਰਲਡ ਕੱਪ ਦਾ ਖੁਮਾਰ ਛਾਇਆ ਹੈ, ਅਜਿਹੇ 'ਚ ਟੀਮ ਇੰਡੀਆ ਦੇ ਖਿਡਾਰੀ ਕਿਵੇ ਬੱਚ ਸਕਦੇ ਹਨ। ਆਇਰਲੈਂਡ ਦੇ ਖਿਲਾਫ ਟੀ20 ਸੀਰੀਜ਼ ਦੇ ਦੌਰਾਨ ਭਾਰਤੀ ਕ੍ਰਿਕਟ ਟੀਮ ਨੈੱਟ ਸੈਸ਼ਨ ਦੇ ਸਮੇਂ ਫੁੱਟਬਾਲ ਖੇਡਦੀ ਨਜ਼ਰ ਆਈ।
ਟੀਮ ਇੰਡੀਆ ਨੂੰ ਦੋ ਟੀਮਾਂ 'ਚ ਵੰਡਿਆ ਗਿਆ, ਇਕ ਵਿਰਾਟ ਕੋਹਲੀ ਦੀ ਤਾਂ ਦੂਜੀ ਐੱਮ.ਐੱਸ.ਧੋਨੀ ਦੀ। ਇਸ ਫੁੱਟਬਾਲ ਮੈਚ 'ਚ ਦਿਨੇਸ਼ ਕਾਰਤਿਕ ਕਮੇਂਟ੍ਰੀ ਕਰਦੇ ਨਜ਼ਰ ਆਈ, ਕਾਰਤਿਕ ਦੇ ਮੁਤਾਬਕ ਇਸ ਫੁੱਟਬਾਲ ਮੈਚ ਨੂੰ ਵਿਰਾਟ ਕੋਹਲੀ ਦੀ ਟੀਮ ਨੇ 4-2 ਨਾਲ ਜਿੱਤਿਆ।


ਬੀ.ਸੀ.ਸੀ.ਆਈ ਨੇ ਪ੍ਰੈਕਟਿਸ ਸੈਸ਼ਨ ਦਾ ਇਕ ਵੀਡੀਓ ਸ਼ੇਅਕ ਕੀਤਾ, ਇਸ ਦੌਰਾਨ ਦਿਨੇਸ਼ ਕਾਰਤਿਕ ਨੇ ਭਾਰਤੀ ਖਿਡਾਰੀਆਂ ਨਾਲ ਗੱਲ ਵੀ ਕੀਤੀ। ਉੱਥੇ ਸ਼ਿਖਰ ਧਵਨ ਇਸ ਮੈਚ ਦਾ ਹਿੱਸਾ ਨਹੀਂ ਸਨ, ਕਾਰਤਿਕ ਨੇ ਧਵਨ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਕਿ ਉਹ ਅੱਜ ਆਫ 'ਤੇ ਹਨ ਅਤੇ ਮੈਚ ਦਾ ਭਰਪੂਰ ਮਜ੍ਹਾ ਲੈ ਰਹੇ ਹਨ।
ਉੱਥੇ ਇਕ ਪਾਸੇ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਆਇਰਲੈਂਡ ਦੇ ਖਿਲਾਫ ਗੇਂਦਬਾਜ਼ੀ ਦੀ ਪ੍ਰੈਕਟਿਸ ਕਰ ਰਹੇ ਸਨ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਦਾ ਹੈ। ਭਾਰਤ ਨੇ ਦੋ ਮੈਚਾਂ ਦੀ ਟੀ20 ਸੀਰੀਜ਼ 'ਚ ਆਇਰਲੈਂ ਨੂੰ 2-0 ਨਾਲ ਮਾਤ ਦਿੱਤੀ।


Related News