ਧੀਰਜ ਬੋਮਦੇਵਰਾ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ''ਚ ਜਿੱਤਿਆ ਸੋਨ ਤਮਗਾ
Tuesday, Sep 15, 2026 - 12:09 PM (IST)
ਸਾਲਟੀਲੋ- ਭਾਰਤੀ ਰਿਕਰਵ ਤੀਰਅੰਦਾਜ਼ ਧੀਰਜ ਬੋਮਦੇਵਰਾ ਨੇ ਐਤਵਾਰ ਨੂੰ ਮੈਕਸੀਕੋ ਦੇ ਸਾਲਟੀਲੋ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ 2026 ਵਿੱਚ ਪੁਰਸ਼ਾਂ ਦਾ ਵਿਅਕਤੀਗਤ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। 25 ਸਾਲਾ ਧੀਰਜ ਨੇ ਜਾਪਾਨ ਦੇ ਨਾਕਾਨਿਸ਼ੀ ਜੂਨੀਆ ਨੂੰ ਇੱਕ ਰੋਮਾਂਚਕ ਸ਼ੂਟ-ਆਫ ਸੋਨ ਤਮਗਾ ਮੈਚ ਵਿੱਚ 6-5 ਨਾਲ ਹਰਾਇਆ, ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ਵਿੱਚ ਵਿਅਕਤੀਗਤ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਰਿਕਰਵ ਤੀਰਅੰਦਾਜ਼ ਬਣ ਗਿਆ। ਧੀਰਜ ਬੋਮਦੇਵਰਾ ਇਹ ਉਪਲਬਧੀ ਹਾਸਲ ਕਰਨ ਵਾਲਾ ਸਿਰਫ਼ ਦੂਜਾ ਭਾਰਤੀ ਤੀਰਅੰਦਾਜ਼ ਹੈ; ਡੋਲਾ ਬੈਨਰਜੀ ਨੇ 2007 ਵਿੱਚ ਦੁਬਈ ਵਿੱਚ ਮਹਿਲਾ ਰਿਕਰਵ ਖਿਤਾਬ ਜਿੱਤਿਆ ਸੀ। ਬੋਮਦੇਵਰਾ ਸੀਜ਼ਨ ਦੇ ਆਖਰੀ ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਦਾ ਇਕਲੌਤੀ ਪ੍ਰਤੀਨਿਧੀ ਸੀ।
