ਸ਼੍ਰੀਲੰਕਾ ਦੌਰੇ 'ਤੇ ਭਾਰਤੀ ਟੀਮ ਦੀ ਅਗਵਾਈ ਕਰੇਗਾ ਧਵਨ, ਭੁਵਨੇਸ਼ਵਰ ਹੋਵੇਗਾ ਉਪ ਕਪਤਾਨ
Thursday, Jun 10, 2021 - 11:47 PM (IST)
ਨਵੀਂ ਦਿੱਲੀ- ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਜੁਲਾਈ ਵਿਚ ਸ਼੍ਰੀਲੰਕਾ ਦੇ ਸੀਮਿਤ ਓਵਰ ਕ੍ਰਿਕਟ ਦੇ ਦੌਰੇ ਦੇ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਜਦਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਉਪ ਕਪਤਾਨ ਹੋਵੇਗਾ। ਭਾਰਤ ਨੂੰ 13 ਜੁਲਾਈ ਤੋਂ 25 ਜੁਲਾਈ ਤੱਕ ਚੱਲਣ ਵਾਲੇ ਦੌਰੇ ਦੇ ਦੌਰਾਨ ਸ਼੍ਰੀਲੰਕਾ ਨਾਲ ਤਿੰਨ ਵਨ ਡੇ ਅੰਤਰਰਾਸ਼ਟਰੀ ਮੈਚ ਅਤੇ ਤਿੰਨ ਹੀ ਟੀ-20 ਮੈਚ ਖੇਡਣੇ ਹਨ, ਜੋ ਕੋਲੰਬੋ ਦੇ ਆਰ ਪ੍ਰੇਮਦਾਸਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਜਾਣਗੇ।
ਇਹ ਖ਼ਬਰ ਪੜ੍ਹੋ- ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਵੀਰਵਾਰ ਨੂੰ ਜਾਰੀ 20 ਮੈਂਬਰੀ ਟੀਮ 'ਚ ਆਲ ਰਾਊਂਡਰ ਹਾਰਦਿਕ ਪੰਡਯਾ, ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੀ ਸਪਿਨ ਜੋੜੀ ਨੂੰ ਚੁਣਿਆ ਹੈ। ਨੌਜਵਾਨ ਖਿਡਾਰੀ ਦੇਵਦੱਤ ਪੱਡੀਕਲ ਅਤੇ ਪ੍ਰਿਥਵੀ ਸ਼ਾਹ ਉਮੀਦਾਂ ਦੇ ਅਨੁਰੂਪ ਟੀਮ ਵਿਚ ਸ਼ਾਮਲ ਹਨ, ਜਿਸ ਵਿਚ ਨੌਜਵਾਨ ਇਸ਼ਾਨ ਕਿਸ਼ਨ ਤੇ ਸੰਜੂ ਸੈਮਸਨ ਦੇ ਰੂਪ ਵਿਚ ਦੋ ਵਿਕਟਕੀਪਰ ਬੱਲੇਬਾਜ਼ ਮੌਜੂਦ ਹਨ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ
ਟੀਮ ਇਸ ਪ੍ਰਕਾਰ ਹੈ-
ਸ਼ਿਖਰ ਧਵਨ (ਕਪਤਾਨ), ਭੁਵਨੇਸ਼ਵਰ ਕੁਮਾਰ (ਉਪ ਕਪਤਾਨ), ਪ੍ਰਿਥਵੀ ਸਾਹ, ਦੇਵਦੱਤ ਪੱਡੀਕਲ, ਰੁਤੁਰਾਜ ਗਾਇਕਵਾੜ, ਸੂਰਯਕੁਮਾਰ ਯਾਦਵ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਨਿਤੀਸ਼ ਰਾਣਾ, ਇਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਯੁਜਵੇਂਦਰ ਯਾਹਲ, ਰਾਹੁਲ ਚਾਹਰ, ਕੇ ਗੌਤਮ, ਕੁਣਾਲ ਪੰਡਯਾ, ਕੁਲਦੀਪ ਯਾਦਵ, ਵਰੁਣ ਚੱਕਰਵਤੀ, ਦੀਪਕ ਚਾਹਰ, ਨਵਦੀਪ ਸੈਣੀ ਤੇ ਚੇਤਨ ਸਕਾਰੀਆ।
ਨੈੱਟ ਗੇਂਦਬਾਜ਼- ਇਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ, ਸਿਮਰਜੀਤ ਸਿੰਘ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।