ਧਵਨ ਨੇ ਧੋਨੀ ਨਾਲ ਸ਼ੇਅਰ ਕੀਤੀ ਸੈਲਫੀ, ਲੋਕ ਇਸ ਚੀਜ਼ ਨੂੰ ਲੈ ਕੇ ਲਗਾਉਂਦੇ ਰਹੇ ਅੰਦਾਜ਼ੇ

02/09/2018 10:54:14 AM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੱਖਣ ਅਫਰੀਕਾ ਖਿਲਾਫ ਵਧੀਆ ਫ਼ਾਰਮ ਵਿਚ ਨਜ਼ਰ ਆ ਰਹੇ ਹਨ। ਪਹਿਲੇ ਤਿੰਨ ਮੈਚਾਂ ਵਿਚੋਂ ਧਵਨ ਨੇ ਦੋ ਮੈਚਾਂ ਵਿਚ ਅਰਧ ਸੈਂਕੜਾ ਜੜਿਆ ਹੈ। ਧਵਨ ਨੇ ਪਿਛਲੇ ਮੈਚ ਵਿਚ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਜੇਤੂ ਰਹਿੰਦੇ ਹੋਏ 51 ਦੌੜਾਂ ਬਣਾਈਆਂ ਸਨ, ਉਥੇ ਹੀ ਇਕ ਮੈਚ ਵਿਚ ਉਹ 35 ਦੌੜਾਂ ਬਣਾਉਣ ਵਿਚ ਕਾਮਯਾਬ ਰਹੇ। ਹੁਣ ਵੇਖਣਾ ਦਿਲਚਸਪ ਹੋਵੇਗਾ ਕਿ ਕਿ ਸੀਰੀਜ਼ ਦੇ ਬਚੇ ਹੋਏ ਤਿੰਨ ਮੈਚਾਂ ਵਿਚੋਂ ਧਵਨ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਹੁੰਦਾ ਹੈ। ਚੌਥੇ ਵਨਡੇ ਤੋਂ ਪਹਿਲਾਂ ਟੀਮ ਦਾ ਮਨੋਬਲ ਕਾਫ਼ੀ ਵਧਿਆ ਹੋਇਆ ਹੈ। ਧਵਨ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਇਕ ਤਸਵੀਰ ਇੰਸਟਾਗਰਾਮ ਉੱਤੇ ਸ਼ੇਅਰ ਕੀਤੀ ਹੈ।

ਕੁਝ ਅਜਿਹਾ ਲਿਖਿਆ ਤਸਵੀਰ ਨਾਲ
ਤਸਵੀਰ ਨਾਲ ਉਨ੍ਹਾਂ ਨੇ ਕੁਝ ਅਜਿਹਾ ਲਿਖਿਆ, 'ਡਰੈਸਿੰਗ ਰੂਮ ਦੇ ਮੇਰੇ ਸਭ ਤੋਂ ਪਿਆਰੇ ਸਾਥੀ। ਮਿਲ ਬੈਠਣਗੇ ਤਿੰਨ ਯਾਰ ਤੁਸੀ, ਮੈਂ ਅਤੇ।' ਉਨ੍ਹਾਂ ਨੇ ਇਸਦੇ ਨਾਲ ਹੀ ਮਹਿੰਦਰ ਸਿੰਘ ਧੋਨੀ ਨੂੰ ਟੈਗ ਕੀਤਾ। ਧਵਨ ਦੀ ਇਸ ਤਸਵੀਰ ਉੱਤੇ ਫੈਂਸ ਅੰਦਾਜ਼ਾ ਲਗਾਉਂਦੇ ਰਹਿ ਗਏ ਕਿ ਆਖਰ ਧਵਨ ਇਹ ਗੱਲ ਕਿਸ ਦੇ ਲਈ ਕਹਿ ਰਹੇ ਹਨ। ਧਵਨ ਦੀ ਤਸਵੀਰ ਅਤੇ ਕੈਪਸ਼ਨ ਨੇ ਫੈਂਸ ਨੂੰ ਉਲਝਣ ਵਿਚ ਪਾ ਦਿੱਤਾ ਹੈ। ਹਮੇਸ਼ਾ ਇਸ ਤਰ੍ਹਾਂ ਦੀ ਟੈਗ ਲਾਈਨ ਦਾ ਪ੍ਰਯੋਗ ਲੋਕ ਡਰਿੰਕਸ ਲੈਣ ਤੋਂ ਪਹਿਲਾਂ ਕਰਦੇ ਹਨ। ਫੈਂਸ ਇਸ ਗੱਲ ਤੋਂ ਚੰਗੀ ਤਰ੍ਹਾਂ ਨਾਲ ਵਾਕਫ਼ ਹਨ ਕਿ ਧੋਨੀ ਕਦੇ ਡਰਿੰਕਸ ਨਹੀਂ ਕਰਦੇ।

ਲੋਕ ਦੇ ਟਵਿੱਟਰ ਰੀ-ਐਕਸ਼ਨ
ਧਵਨ ਦੀ ਇਸ ਤਸਵੀਰ ਉੱਤੇ ਫੈਂਸ ਨੇ ਕਈ ਕੁਮੈਂਟਸ ਕੀਤੇ ਹਨ। ਇੱਕ ਫੈਨ ਨੇ ਲਿਖਿਆ,”'ਧਵਨ ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਧੋਨੀ ਡਰਿੰਕਸ ਨਹੀਂ ਕਰਦੇ ਫਿਰ ਇਸ ਤਰ੍ਹਾਂ ਦਾ ਕੈਪਸ਼ਨ ਲਿਖ ਕੇ ਤੁਸੀ ਕੀ ਕਹਿਣਾ ਚਾਹੁੰਦੇ ਹੋ।' ਉਥੇ ਹੀ ਇੱਕ ਫੈਨ ਧਵਨ ਦੀ ਤਾਰੀਫ ਕਰਦੇ ਹੋਏ ਲਿਖਿਆ, 'ਰਾਤ ਨੂੰ ਜਦੋਂ ਕੋਈ ਬੱਚਾ ਰੋਂਦਾ ਹੈ ਤਾਂ ਮਾਂ ਕਹਿੰਦੀ ਹੈ ਸੋ ਜਾ ਪੁੱਤਰ ਨਹੀਂ ਤਾਂ ਗੱਬਰ ਆ ਜਾਵੇਗਾ।' ਧਵਨ ਅਤੇ ਧੋਨੀ ਦੀ ਇਸ ਤਸਵੀਰ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।


Related News