ਭਾਰਤੀ ਟੀਮ ਨੂੰ ਵੱਡਾ ਝਟਕਾ, ਵਰਲਡ ਕੱਪ ਤੋਂ ਬਾਹਰ ਹੋਏ ਧਵਨ
Wednesday, Jun 19, 2019 - 04:58 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੂੰ ਇਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਲਾਮੀ ਬੱਲੇਬਾਜ਼ੀ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਾਰਨ ਪੂਰੇ ਵਰਲਡ ਕੱਪ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਧਵਨ ਦੀ ਜਗ੍ਹਾ ਰਿਸ਼ਭ ਪੰਤ ਨੂੰ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਖਿਲਾਫ ਧਵਨ ਨੇ 117 ਦੌਡ਼ਾਂ ਦੀ ਪਾਰੀ ਖੇਡੀ ਖੇਡੀ। ਇਸ ਪਾਰੀ ਦੌਰਾਨ ਕੁਲਟਰ ਨਾਈਲ ਦੀ ਇਕ ਗੇਂਦ ਧਵਨ ਦੇ ਅੰਗੂਠੇ 'ਤੇ ਲੱਗੀ ਸੀ ਜਿਸ ਕਾਰਨ ਉਸ ਦੇ ਅੰਗੂਠੇ 'ਤੇ ਫ੍ਰੈਕਚਰ ਆ ਗਿਆ ਸੀ। ਇਸ ਤੋਂ ਬਾਅਦ ਉਹ ਫੀਲਡਿੰਗ ਸਮੇਂ ਵੀ ਮੈਦਾਨ 'ਚ ਨਹੀਂ ਆਏ ਸੀ ਅਤੇ ਜਡੇਜਾ ਨੇ ਉਸਦੀ ਜਗ੍ਹਾ 50 ਓਵਰ ਫੀਲਡਿੰਗ ਕੀਤੀ ਸੀ।
ਰਿਸ਼ਭ ਪੰਤ ਨੂੰ ਮਿਲੀ ਜਗ੍ਹਾ
ਧਵਨ ਦੇ ਬਾਹਰ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਹੈ। ਧਵਨ ਦੇ ਜ਼ਖਮੀ ਹੋਣ ਤੋਂ ਬਾਅਦ ਹੀ ਰਿਸ਼ਭ ਪੰਤ ਨੂੰ ਉਸਦੀ ਜਗ੍ਹਾ ਵਰਲਡ ਕੱਪ ਲਈ ਬੁਲਾਇਆ ਗਿਆ ਸੀ ਪਰ ਉਸ ਨੂੰ 15 ਮੈਂਬਰੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਟੀਮ ਮੈਨੇਜਮੈਂਟ ਦਾ ਕਹਿਣਾ ਸੀ ਕਿ ਰਿਸ਼ਭ ਨੂੰ ਧਵਨ ਦੇ ਟੂਰਨਾਮੈਂਟ ਦੇ ਬਾਹਰ ਹੋਣ 'ਤੇ ਹੀ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਮੈਨੇਜਮੈਂਟ ਵੱਲੋਂ ਸਿਰਫ ਧਵਨ ਨੂੰ ਸਿਰਫ 2-3 ਮੈਚਾਂ ਲਈ ਬਾਹਰ ਕੀਤਾ ਗਿਆ ਸੀ ਪਰ ਹੁਣ ਸੱਟ ਗੰਭੀਰ ਹੋਣ ਕਾਰਨ ਉਸਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਰਿਸ਼ਭ ਪੰਤ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਆਈ ਸੀ ਸੀ ਟੂਰਨਾਮੈਂਟ ਵਿਚ ਖੂਬ ਬੋਲਦਾ ਹੈ ਧਵਨ ਦਾ ਬੱਲਾਆਈ. ਸੀ. ਸੀ. ਦਾ ਕੋਈ ਵੀ ਟੂਰਨਾਮੈਂਟ ਹੋਵੇ ਧਵਨ ਦਾ ਬੱਲਾ ਖੂਬ ਬੋਲਦਾ ਹੈ। ਪਿਛਲੇ ਵਰਲਡ ਕੱਪ ਵਿਚ ਧਵਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਖਾਸ ਗੱਲ ਇਹ ਹੈ ਕਿ ਧਵਨ ਨੇ ਆਪਣੇ ਕੁਲ ਸੈਂਕਡ਼ਿਆਂ ਵਿਚੋਂ 6 ਸੈਂਕਡ਼ੇ ਆਈ. ਸੀ. ਸੀ. ਟੂਰਨਾਮੈਂਟ ਵਿਚ ਹੀ ਲਗਾਏ ਹਨ। ਧਵਨ ਨੇ 3 ਸੈਂਕਡ਼ੇ ਚੈਂਪੀਅਨਸ ਟ੍ਰਾਫੀ ਅਤੇ 3 ਵਰਲਡ ਕੱਪ ਵਿਚ ਲਗਾਏ ਹਨ।