ਵਰਲਡ ਕੱਪ ਫਾਈਨਲ 'ਚ ਅੰਪਾਇਰਿੰਗ ਕਰਣਗੇ ਧਰਮਸੇਨਾ, ਇਰਾਸਮਸ
Friday, Jul 12, 2019 - 04:55 PM (IST)

ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਕੁਮਾਰ ਧਰਮਸੇਨਾ ਤੇ ਦੱਖਣ ਅਫਰੀਕਾ ਦੇ ਮਾਰਿਅਸ ਇਰਾਸਮਸ ਨੂੰ ਐਤਵਾਰ ਨੂੰ ਲਾਰਡਸ 'ਤੇ ਮੇਜ਼ਬਾਨ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਹੋਣ ਵਾਲੇ ਵਰਲਡ ਕੱਪ ਫਾਈਨਲ ਲਈ ਮੈਦਾਨੀ ਅੰਪਾਇਰ ਨਿਯੁਕਤ ਕੀਤਾ ਗਿਆ। ਆਈ. ਸੀ. ਸੀ. ਨੇ ਬਿਆਨ 'ਚ ਕਿਹਾ ਕਿ ਆਸਟਰੇਲੀਆ ਦੇ ਰਾਡ ਟਕੇ ਤੀਜੇ ਅੰਪਾਇਰ ਜਦ ਕਿ ਪਾਕਿਸਤਾਨ ਦੇ ਅਲੀਮ ਡਾਰ ਚੌਥੇ ਅਧਿਕਾਰੀ ਹੋਣਗੇ। ਸ਼੍ਰੀਲੰਕਾ ਦੇ ਰੰਜਨ ਮਦੁਗਲੇ ਫਾਈਨਲ ਮੁਕਾਬਲੇ ਲਈ ਮੈਚ ਰੈਫਰੀ ਹੋਣਗੇ।
ਫਾਈਨਲ ਲਈ ਨਿਯੁਕਤ ਕੀਤੇ ਗਏ ਸਾਰੇ ਅਧਿਕਾਰੀ ਇੰਗਲੈਂਡ ਤੇ ਆਸਟਰੇਲੀਆ ਦੇ ਵਿਚਾਲੇ ਵੀਰਵਾਰ ਨੂੰ ਹੋਏ ਦੂਜੇ ਸੈਮੀਫਾਈਨਲ 'ਚ ਵੀ ਅਧਿਕਾਰੀ ਸਨ ਜਿਸ 'ਚ ਮੇਜਬਾਨ ਨੇ ਅੱਠ ਵਿਕਟਾਂ ਤੋਂ ਜਿੱਤ ਹਾਸਲ ਕੀਤੀ ਸੀ।