ਚਾਹਲ ਦੀ ਮੰਗੇਤਰ ਧਨਸ਼੍ਰੀ ਦੇ ਜ਼ਬਰਦਸਤ ਡਾਂਸ ਮੂਵਸ ਤੁਹਾਨੂੰ ਵੀ ਨੱਚਣ ਲਈ ਕਰਨਗੇ ਮਜਬੂਰ, ਵੀਡੀਓ

Saturday, Nov 28, 2020 - 12:31 PM (IST)

ਚਾਹਲ ਦੀ ਮੰਗੇਤਰ ਧਨਸ਼੍ਰੀ ਦੇ ਜ਼ਬਰਦਸਤ ਡਾਂਸ ਮੂਵਸ ਤੁਹਾਨੂੰ ਵੀ ਨੱਚਣ ਲਈ ਕਰਨਗੇ ਮਜਬੂਰ, ਵੀਡੀਓ

ਸਪੋਰਟਸ ਡੈਸਕ— ਭਾਰਤ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਇਨ੍ਹਾਂ ਦਿਨਾਂ 'ਚ ਟੀਮ ਦੇ ਨਾਲ ਆਸਟਰੇਲੀਆ ਦੌਰੇ 'ਤੇ ਹਨ। ਚਾਹਲ ਟੀ-20 ਤੇ ਵਨ-ਡੇ ਟੀਮ ਦਾ ਹਿੱਸਾ ਹਨ ਤੇ ਇਸ ਸੀਰੀਜ਼ 'ਚ ਕਾਫ਼ੀ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ। ਚਾਹਲ ਅੱਜ ਕੱਲ ਆਪਣੀ ਮੰਗੇਤਰ ਧਨਸ਼੍ਰੀ ਦੇ ਚਲਦੇ ਲਗਾਤਾਰ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਇਸ ਵਿਚਾਲੇ ਧਨਸ਼੍ਰੀ ਦਾ ਇਕ ਡਾਂਸ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਕਾਫ਼ੀ ਦਮਦਾਰ ਮੂਵਜ਼ ਕਰਦੇ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਵੀਡੀਓ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
 

 
 
 
 
 
 
 
 
 
 
 
 
 
 
 
 

A post shared by Dhanashree Verma (@dhanashree9)

ਧਨਸ਼੍ਰੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਉਹ ਬਾਲੀਵੁੱਡ ਦੇ ਇਕ ਗਾਣੇ 'ਤੇ ਕਾਫ਼ੀ ਐਨਰਜੀ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਇਸ ਵੀਡੀਓ ਦੀ ਕੈਪਸ਼ਨ 'ਚ ਲੋਕਾਂ ਤੋਂ ਸਵਾਲ ਪੁੱਛਦੇ ਹੋਏ ਲਿਖਿਆ, 'ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਸਾਡੀ ਵੈਡਿੰਗ ਡਾਂਸ ਦੀ ਐਨਰਜੀ ਨੂੰ ਮੈਚ ਕਰ ਸਕਦੇ ਹੋ।' ਉਸ ਦੀ ਇਸ ਵੀਡੀਓ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਤੇ ਧਨਸ਼੍ਰੀ ਦੀ ਰੱਜ ਕੇ ਤਾਰੀਫ਼ ਵੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਧਨਸ਼੍ਰੀ ਕੋਰੀਓਗ੍ਰਾਫ਼ਰ ਹੈ ਤੇ ਅਕਸਰ ਆਪਣੇ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ : Aus vs Ind: ਹਾਰਦਿਕ ਪੰਡਯਾ ਪੁੱਤਰ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ- ਜਲਦ ਵਾਪਸ ਜਾਣਾ ਚਾਹੁੰਦਾ ਹਾਂ ਘਰ
 

PunjabKesari
ਧਨਸ਼੍ਰੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਦੌਰਾਨ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਪਹੁੰਚੀ ਸੀ ਤੇ ਚਾਹਲ ਦੇ ਨਾਲ ਉਸ ਨੇ ਕਾਫ਼ੀ ਚੰਗਾ ਸਮਾਂ ਬਿਤਾਇਆ ਸੀ। ਧਨਸ਼੍ਰੀ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਦੇ ਨਾਲ ਵੀ ਨਜ਼ਰ ਆਈ ਸੀ ਅਤੇ ਇਸ ਮੈਚ 'ਚ ਟੀਮ ਦੀ ਹੌਸਲਾਆਫ਼ਜ਼ਾਈ ਕਰਨ ਮੈਦਾਨ 'ਤੇ ਵੀ ਪਹੁੰਚੀ ਸੀ। ਯੁਜਵੇਂਦਰ ਚਾਹਲ ਤੇ ਧਨਸ਼੍ਰੀ ਨੇ ਇਸ ਸਾਲ ਮੰਗਣੀ ਕਰਨ ਦੇ ਬਾਅਦ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ।

 


author

Tarsem Singh

Content Editor

Related News