ਧਨਰਾਜ ਪਿੱਲੇ ਮਹਾਰਾਸ਼ਟਰ ਖੇਡ ਪੁਰਸਕਾਰ ਕਮੇਟੀ ਦੇ ਮੁਖੀ ਬਣੇ

Tuesday, Jul 30, 2019 - 06:14 PM (IST)

ਧਨਰਾਜ ਪਿੱਲੇ ਮਹਾਰਾਸ਼ਟਰ ਖੇਡ ਪੁਰਸਕਾਰ ਕਮੇਟੀ ਦੇ ਮੁਖੀ ਬਣੇ

ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਸਾਲਾਨਾ ਖੇਡ ਪੁਰਸਕਾਰਾਂ ਦੇ ਜੇਤੂਆਂ ਨੂੰ ਚੁਣਨ ਦੇ ਮਾਪਦੰਡਾਂ ਵਿਚ ਸੁਧਾਰ ਕਰਨ ਲਈ ਸਾਬਕਾ ਓਲੰਪੀਅਨ ਹਾਕੀ ਖਿਡਾਰੀ ਧਨਰਾਜ ਪਿੱਲੇ ਨੂੰ 11 ਮੈਂਬਰੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਖੇਡ ਮੰਤਰੀ ਆਸ਼ੀਸ਼ ਸੇਲਾਰ ਨੇ ਸੋਮਵਾਰ ਨੂੰ ਕਮੇਟੀ ਦਾ ਗਠਨ ਕੀਤਾ ਜੋ 'ਸ਼ਿਵ ਛੱਤਰਪਤੀ ਕ੍ਰੀੜਾ ਪੁਰਸਕਰ' ਪਾਉਣ ਦੇ ਗੇੜ ਵਿਚ ਜ਼ਿਆਦਾ ਖੇਡਾਂ ਨੂੰ ਸ਼ਾਮਲ ਕਰਨ ਦਾ ਅਧਿਅਨ ਕਰੇਗੀ। ਪਿੱਲੇ ਦੀ ਅਗਵਾਈ ਵਾਲੀ ਕਮੇਟੀ ਵਿਚ ਤਜ਼ਰਬੇਕਾਰ ਬੱਲੇਬਾਜ਼ ਦਿਲੀਪ ਵੇਂਗਸਰਕਰ, ਸਾਬਕਾ ਕੌਮਾਂਤਰੀ ਬੈਡਮਿੰਟਨ ਖਿਡਾਰੀ ਪ੍ਰਦੀਪ ਗੰਧੇ, ਬੈਡਮਿੰਟਨ ਕੋਚ ਸ਼੍ਰੀਕਾਂਤ ਵਾਡ ਅਤੇ ਨਿਸ਼ਾਨੇਬਾਜ਼ ਤੇਜਸਵਨੀ ਸਾਵੰਤ ਵਰਗੇ ਧਾਕੜ ਖਿਡਾਰੀ ਸ਼ਾਮਲ ਹਨ।


Related News