ਪਿੱਲੈ ਨੇ ਹਾਕੀ ਖਿਡਾਰੀਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ

10/12/2018 10:07:52 AM

ਨਵੀਂਦਿੱਲੀ— ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਖਿਡਾਰੀਆਂ ਨੂੰ ਫੇਸਬੁੱਕ ਵੱਟਸਐਪ ਸਣੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਮਹਾਨ ਹਾਕੀ ਖਿਡਾਰੀ ਧਨਰਾਜ ਪਿੱਲੈ ਨੇ ਕਿਹਾ ਕਿ 'ਪ੍ਰੋਡੀਅਮ ਫਿਨਿਸ਼' ਦੇ ਟੀਚੇ 'ਤੇ ਧਿਆਨ ਕੇਂਦਰਿਤ ਕਰਨ ਲਈ ਇਹ ਬਹੁਤ ਜ਼ਰੂਰੀ ਹੈ। 16 ਟੀਮਾਂ ਦਾ ਵਿਸ਼ਵ ਕੱਪ 28 ਨਵੰਬਰ ਤੋਂ 16 ਦਸੰਬਰ ਤੱਕ ਇੱਥੇ ਕਲਿੰਗਾ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤੀ ਟੀਮ ਨੂੰ ਸਲਾਹ ਦੇਣ ਸਬੰਧੀ ਪੁੱਛਣ 'ਤੇ ਸਾਬਕਾ ਸਟਰਾਈਕਰ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਤੁਰੰਤ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੀਮ 'ਚ ਆਪਲੀ ਤਾਲਮੇਲ ਬਿਹਤਰ ਬਣਾਉਣ ਸੋਸ਼ਲ ਮੀਡਆ ਦੀ ਥਾਂ ਖਿਡਾਰੀਆਂ ਨੂੰ ਇਕ-ਦੂਜੇ ਨਾਲ ਸਮਾਂ ਬਿਤਾਉਣਾ ਜ਼ਰੂਰੀ ਹੈ। ਚਾਰ ਓਲੰਪਿਕ, ਚਾਰ ਵਿਸ਼ਵ ਕੱਪ,ਚਾਰ ਏਸ਼ੀਆਈ ਖੇਡਾਂ ਅਤੇ ਚਾਰ ਚੈਂਪੀਅਨਜ਼ ਟ੍ਰਾਫੀ ਖੇਡਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਧਨਰਾਜ ਨੇ ਇਹ ਵੀ ਕਿਹਾ ਕਿ ਉਸ ਨੂੰ ਆਪਣੇ ਸੁਨਹਿਰੇ ਕਰੀਅਰ 'ਚ ਓਲੰਪਿਕ ਜਾਂ ਵਿਸ਼ਵ ਕੱਪ ਨਾ ਜਿੱਤਣਾ  ਹਮੇਸ਼ਾ ਰੜਕਦਾ ਹੈ।

ਮਾਹਿਰ ਮਿਡਫੀਲਡਰ ਸਰਦਾਰ ਸਿੰਘ ਦੇ ਅਚਾਨਕ ਸੰਨਿਆਸ ਨੂੰ ਮੰਦਭਾਗਾ ਦੱਸਦਿਆਂ ਉਸ ਨੇ ਕਿਹਾ,' ਇਸ ਵਿਸ਼ਵ ਕੱਪ 'ਚ ਟੀਮ ਨੂੰ ਸਰਦਾਰ ਦੀ ਲੋੜ ਸੀ। ਤੁਸੀਂ ਛੈ ਹਾਕੀ ਇੰਡੀਆ ਲੀਗ ਵੇਖੇ ਹੋਣਗੇ ਅਤੇ ਘੇਰਲੂ ਮੈਦਾਨ 'ਤੇ ਉਸ ਦਾ ਕੋਈ ਸਾਨ੍ਹੀ ਨਹੀਂ ਹੈ। ਉਹ ਆਪਣੇ ਹੁਨਰ ਵਿਚ ਮਾਹਰ ਹੈ। ਏਸ਼ੀਆਈ ਖੇਡਾਂ 'ਚ ਇਕ ਮੈਚ 'ਚ ਉਹ ਖਰਾਬ ਖੇਡਿਆ, ਪਰ ਉਤਰਾਅ-ਚੜ੍ਹਾਅ ਹਰ ਇਕ ਦੇ ਕਰੀਅਰ 'ਚ ਆਉਂਦੇ ਹਨ।' ਉਸ ਨੇ ਕਿਹਾ,' ਹੁਣ ਹਾਕੀ ਲੈਪਟਾਪ ਹਾਕੀ ਹੋ ਗਈ ਹੈ। ਨਵੇਂ ਉਪਕਰਨ ਆ ਗਏ ਹਨ, ਜੋ ਇਹ ਵੀ ਦੱਸਦੇ ਹਨ ਕਿ ਕਿੰਨਾ ਕਿਲੋਮੀਟਰ ਤੁਸੀਂ ਖੇਡੇ। ਅਸੀਂ ਖੁਦ ਨੂੰ ਇਸ ਦੇ ਨਾਲ ਢਾਲ ਲੈਂਦੇ ਹਨ, ਪਰ ਭਾਰਤ 'ਚ ਇਹ ਕਿੰਨਾ ਕਾਮਯਾਬ ਹੋਵੇਗਾ ਕਹਿ ਨਹੀਂ ਸਕਦਾ।


Related News