ਰਾਸ਼ਟਰ ਮੰਡਲ ਐਥਲੈਟਿਕਸ ਟੀਮ ''ਚ ਸ਼ਾਮਲ ਧਨਲਕਸ਼ਮੀ ਤੇ ਐਸ਼ਵਰਿਆ ਡੋਪ ਟੈਸਟ ''ਚ ਫੇਲ

Wednesday, Jul 20, 2022 - 06:52 PM (IST)

ਰਾਸ਼ਟਰ ਮੰਡਲ ਐਥਲੈਟਿਕਸ ਟੀਮ ''ਚ ਸ਼ਾਮਲ ਧਨਲਕਸ਼ਮੀ ਤੇ ਐਸ਼ਵਰਿਆ ਡੋਪ ਟੈਸਟ ''ਚ ਫੇਲ

ਨਵੀਂ ਦਿੱਲੀ- ਰਾਸ਼ਟਰ ਮੰਡਲ ਖੇਡਾਂ ਲਈ ਭਾਰਤੀ ਦਲ 'ਚ ਸ਼ਾਮਲ ਫਰਾਟਾ ਦੌੜਾਕ ਐੱਸ. ਧਨਲਕਸ਼ਮੀ ਤੇ ਤਿਹਰੀ ਛਾਲ 'ਚ ਰਾਸ਼ਟਰੀ ਰਿਕਾਰਡਧਾਰਕ ਐਸ਼ਵਰਿਆ ਬਾਬੂ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦੇ ਦੋਸ਼ੀ ਪਾਏ ਗਏ ਹਨ, ਜਿਸ ਨਾਲ ਖੇਡਾਂ ਤੋਂ ਪਹਿਲਾਂ ਹੀ ਭਾਰਤੀ ਐਥਲੈਟਿਕਸ 'ਤੇ ਡੋਪਿੰਗ ਦਾ ਸਾਇਆ ਪੈ ਗਿਆ। ਦੋਵੇਂ 28 ਜੁਲਾਈ ਤੋਂ 8 ਅਗਸਤ ਤਕ ਬਰਮਿੰਘਮ 'ਚ ਹੋਣ ਵਾਲੀਆਂ ਖੇਡਾਂ 'ਚ ਹਿੱਸਾ ਨ++ਹੀਂ ਲੈ ਸਕਣਗੀਆਂ। ਧਨਲਕਸ਼ਮੀ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਲਈ ਭਾਰਤ ਦੀ 36 ਮੈਂਬਰੀ ਟੀਮ 'ਚ ਸੀ। ਉਹ ਵਿਸ਼ਵ ਐਥਲੈਟਿਕਸ ਦੀ ਐਥਲੈਟਿਕਸ ਇੰਟੈਗਿ੍ਟੀ ਯੂਨਿਟ ਵੱਲੋਂ ਕਰਾਏ ਗਏ ਟੈਸਟ 'ਚ ਪਾਬੰਦੀਸ਼ੁਦਾ ਸਟੀਰਾਇਡ ਦੇ ਸੇਵਨ ਦੀ ਦੋਸ਼ੀ ਪਾਈ ਗਈ। ਇਕ ਸੂਤਰ ਨੇ ਦੱਸਿਆ ਕਿ ਧਨਲਕਸ਼ਮੀ ਏਆਈਯੂ ਵੱਲੋਂ ਕਰਾਏ ਗਏ ਡੋਪ ਟੈਸਟ 'ਚ ਪਾਜ਼ੇਟਿਵ ਪਾਈ ਗਈ। ਉਹ ਬਰਮਿੰਘਮ ਖੇਡਾਂ 'ਚ ਨਹੀਂ ਜਾ ਸਕੇਗੀ।

ਧਨਲਕਸ਼ਮੀ ਸੌ ਮੀਟਰ ਤੇ ਚਾਰ ਗੁਣਾ ਸੌ ਮੀਟਰ 'ਚ ਭਾਰਤ ਦੀ ਅਗਵਾਈ ਕਰਨ ਵਾਲੀ ਸੀ। ਉਹ ਯੂਜੀਨ 'ਚ ਵਿਸ਼ਵ ਚੈਂਪੀਅਨਸ਼ਿਪ ਲਈ ਵੀ ਭਾਰਤੀ ਟੀਮ 'ਚ ਸੀ ਪਰ ਵੀਜ਼ਾ ਪਰੇਸ਼ਾਨੀਆਂ ਕਰਕੇ ਨਹੀਂ ਜਾ ਸਕੀ। ਧਨਲਕਸ਼ਮੀ ਨੇ 26 ਜੂਨ ਨੂੰ ਕੋਸਾਨੋਵ ਮੈਮੋਰੀਅਲ ਐਥਲੈਟਿਕਸ ਮੀਟ 'ਚ 200 ਮੀਟਰ 'ਚ ਸੋਨ ਤਗ਼ਮਾ ਜਿੱਤਿਆ ਸੀ। ਉਸਨੇ 22.89 ਸਕਿੰਟਾਂ ਦਾ ਸਮੇਂ ਕੱਢਿਆ ਸੀ ਤੇ ਰਾਸ਼ਟਰੀ ਰਿਕਾਰਡਧਾਰਕ ਸਰਸਵਤੀ ਸਾਹਾ (22.82 ਸਕਿੰਟ) ਤੇ ਹਿਮਾ ਦਾਸ (22.88 ਸਕਿੰਟ) ਤੋਂ ਬਾਅਦ 23 ਸਕਿੰਟਾਂ ਤੋਂ ਘੱਟ ਸਮਾਂ ਕੱਢਣ ਵਾਲੀ ਤੀਜੀ ਭਾਰਤੀ ਬਣੀ।

24 ਸਾਲਾਂ ਦੀ ਐਸ਼ਵਰਿਆ ਦਾ ਨਮੂਨਾ ਨਾਡਾ ਅਧਿਕਾਰੀਆਂ ਨੇ ਪਿਛਲੇ ਮਹੀਨੇ ਚੇਨੰਈ 'ਚ ਰਾਸ਼ਟਰੀ ਅੰਤਰ ਸਟੇਟ ਐਥਲੈਲਿਕਟਸ ਚੈਂਪੀਅਨਸ਼ਿਪ ਦੌਰਾਨ ਲਿਆ ਸੀ। ਉਸਦੀ ਜਾਂਚ ਦਾ ਨਤੀਜਾ ਪਾਜ਼ੇਟਿਵ ਆਇਆ। ਐਸ਼ਵਰਿਆ ਨੇ ਚੇਨਈ 'ਚ ਤਿਹਰੀ ਛਾਲ 'ਚ ਰਾਸ਼ਟਰੀ ਰਿਕਾਰਡ ਬਣਾਇਆ ਸੀ। ਉਸਨੇ ਲੰਮੀ ਛਾਲ 'ਚ 6.73 ਮੀਟਰ ਦੀ ਛਾਲ ਲਾਈ ਸੀ, ਜੋ ਅੰਜੂ ਬਾਬੀ ਜਾਰਜ (6.83 ਮੀਟਰ) ਤੋਂ ਬਾਅਦ ਕਿਸੇ ਭਾਰਤੀ ਮਹਿਲਾ ਲਾਂਗ ਜੰਪਰ ਦਾ ਸਰਬੋਤਮ ਨਿੱਜੀ ਪ੍ਰਦਰਸ਼ਨ ਸੀ।


author

Tarsem Singh

Content Editor

Related News