ਦੇਵਿਕਾ ਸਿਹਾਗ ਨੇ ਥਾਈਲੈਂਡ ਮਾਸਟਰਜ਼ ''ਚ ਸਫਲਤਾ ਦਾ ਸਿਹਰਾ ਸਿੰਧੂ ਨੂੰ ਦਿੱਤਾ

Wednesday, Feb 04, 2026 - 02:12 PM (IST)

ਦੇਵਿਕਾ ਸਿਹਾਗ ਨੇ ਥਾਈਲੈਂਡ ਮਾਸਟਰਜ਼ ''ਚ ਸਫਲਤਾ ਦਾ ਸਿਹਰਾ ਸਿੰਧੂ ਨੂੰ ਦਿੱਤਾ

ਸਪੋਰਟਸ ਡੈਸਕ : ਭਾਰਤੀ ਬੈਡਮਿੰਟਨ ਦੇ ਅਕਾਸ਼ ਵਿੱਚ ਇੱਕ ਨਵਾਂ ਸਿਤਾਰਾ ਚਮਕਿਆ ਹੈ। ਹਰਿਆਣਾ ਦੀ 20 ਸਾਲਾ ਖਿਡਾਰਨ ਦੇਵਿਕਾ ਸਿਹਾਗ ਨੇ ਥਾਈਲੈਂਡ ਮਾਸਟਰਜ਼ ਸੁਪਰ 300 ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਦੇਵਿਕਾ ਦਿੱਗਜ ਖਿਡਾਰਨਾਂ ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਤੋਂ ਬਾਅਦ ਸੁਪਰ 300 ਮਹਿਲਾ ਸਿੰਗਲਜ਼ ਖਿਤਾਬ ਜਿੱਤਣ ਵਾਲੀ ਤੀਜੀ ਭਾਰਤੀ ਮਹਿਲਾ ਸ਼ਟਲਰ ਬਣ ਗਈ ਹੈ।

ਸਿੰਧੂ ਦੀ ਪ੍ਰੇਰਣਾ ਅਤੇ ਕੋਚ ਦਾ ਮਾਰਗਦਰਸ਼ਨ 
ਦੇਵਿਕਾ ਨੇ ਆਪਣੀ ਇਸ ਇਤਿਹਾਸਕ ਸਫਲਤਾ ਦਾ ਸਿਹਰਾ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਅਤੇ ਮਸ਼ਹੂਰ ਕੋਚ ਇਰਵਾਨਸਯਾਹ ਆਦਿ ਪ੍ਰਤਾਮਾ ਨੂੰ ਦਿੱਤਾ ਹੈ। ਦੇਵਿਕਾ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸਿੰਧੂ ਨਾਲ ਅਭਿਆਸ ਕਰਨਾ ਉਸ ਲਈ ਬਹੁਤ ਮਦਦਗਾਰ ਸਾਬਤ ਹੋਇਆ। ਉਨ੍ਹਾਂ ਕਿਹਾ, "ਸਿੰਧੂ ਦੀਦੀ ਦੇ ਖੇਡ ਨੂੰ ਨੇੜਿਓਂ ਦੇਖਣਾ ਅਤੇ ਉਨ੍ਹਾਂ ਦੀ ਅਨੁਸ਼ਾਸਿਤ ਜੀਵਨ ਸ਼ੈਲੀ ਤੋਂ ਮੈਨੂੰ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੀ"। ਇਸ ਤੋਂ ਇਲਾਵਾ ਇੰਡੋਨੇਸ਼ੀਆਈ ਕੋਚ ਇਰਵਾਨਸਯਾਹ, ਜਿਨ੍ਹਾਂ ਨੇ ਜੋਨਾਥਨ ਕ੍ਰਿਸਟੀ ਵਰਗੇ ਦਿੱਗਜਾਂ ਨੂੰ ਸਿਖਲਾਈ ਦਿੱਤੀ ਹੈ, ਨੇ ਦੇਵਿਕਾ ਦੀ ਮਾਨਸਿਕ ਅਤੇ ਸਰੀਰਕ ਤਿਆਰੀ ਵਿੱਚ ਅਹਿਮ ਭੂਮਿਕਾ ਨਿਭਾਈ।

ਭਵਿੱਖ ਦੇ ਟੀਚੇ ਅਤੇ ਚੁਣੌਤੀਆਂ 
ਦੇਵਿਕਾ ਸਿਹਾਗ ਚੀਨੀ-ਤਾਈਪੇ ਦੀ ਸਾਬਕਾ ਵਿਸ਼ਵ ਨੰਬਰ ਇੱਕ ਖਿਡਾਰਨ ਤਾਈ ਤਜ਼ੂ ਯਿੰਗ ਅਤੇ ਪੀਵੀ ਸਿੰਧੂ ਦੀ ਵੱਡੀ ਪ੍ਰਸ਼ੰਸਕ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅੱਜ-ਕੱਲ੍ਹ ਬੈਡਮਿੰਟਨ ਵਿੱਚ ਐਨ ਸੇ ਯੰਗ ਅਤੇ ਅਕਾਨੇ ਯਾਮਾਗੁਚੀ ਵਰਗੀਆਂ ਖਿਡਾਰਨਾਂ ਦਾ ਦਬਦਬਾ ਹੈ, ਜਿਨ੍ਹਾਂ ਦੀ ਗਤੀ ਦਾ ਮੁਕਾਬਲਾ ਕਰਨ ਲਈ ਸਰੀਰਕ ਤੌਰ 'ਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਦੇਵਿਕਾ ਨੇ ਇਸ ਸਾਲ ਵਿਸ਼ਵ ਰੈਂਕਿੰਗ ਵਿੱਚ ਚੋਟੀ ਦੇ 30 ਵਿੱਚ ਪਹੁੰਚਣ ਦਾ ਟੀਚਾ ਮਿੱਥਿਆ ਹੈ।


author

Tarsem Singh

Content Editor

Related News