ਨੀਰਜ ਚੋਪੜਾ ਯੂ. ਬੀ. ਐੱਸ. ਐਥਲੈਟਿਕਸ ਕਿਡਜ਼ ਕੱਪ ਦਾ ਸਾਂਝਾ ਮਾਲਕ ਬਣਿਆ
Saturday, Aug 08, 2026 - 11:01 AM (IST)
ਨਵੀਂ ਦਿੱਲੀ– ਦੋ ਵਾਰ ਦਾ ਓਲੰਪਿਕ ਤਮਗਾ ਜੇਤੂ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਯੂ. ਬੀ. ਐੱਸ. ਐਥਲੈਟਿਕਸ ਕਿਡਜ਼ ਕੱਪ ਦਾ ਸਾਂਝਾ ਮਾਲਕ ਬਣ ਗਿਆ ਹੈ। ਚੋਪੜਾ ਪਿਛਲੇ ਦੋ ਸੈਸ਼ਨਾਂ ਤੋਂ ਬੱਚਿਆਂ ਨਾਲ ਜੁੜੇ ਇਸ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਦੇ ਰੂਪ ’ਚ ਵੀ ਕੰਮ ਕਰ ਚੁੱਕੇ ਹੈ। ਯੂ. ਬੀ. ਐੱਸ. ਐਥਲੈਟਿਕਸ ਕਿਡਜ਼ ਕੱਪ ਜ਼ਮੀਨੀ ਪੱਧਰ ਦੀਆਂ ਉਨ੍ਹਾਂ ਪਹਿਲਕਦਮੀਆਂ ’ਚੋਂ ਇਕ ਹੈ, ਜਿਨ੍ਹਾਂ ਦਾ ਟੀਚਾ ਬੱਚਿਆਂ ਨੂੰ ਮਨੋਰੰਜਕ, ਸਮਾਵੇਸ਼ੀ ਤੇ ਸੁਲੱਭ ਪ੍ਰਤੀਯੋਗਿਤਾਵਾਂ ਦੇ ਰਾਹੀਂ ਖੇਡਾਂ ਤੋਂ ਜਾਣੂ ਕਰਾਉਣਾ ਹੈ। ਇਸ ਨੇ 5 ਸ਼ਹਿਰਾਂ ਦੇ 2500 ਤੋਂ ਵੱਧ ਸਕੂਲਾਂ ’ਚ 250,000 ਤੋਂ ਵੱਧ ਬੱਚਿਆਂ ਨੂੰ ਇਸ ਪਹਿਲ ਨਾਲ ਜੋੜਿਆ ਹੈ।
ਚੋਪੜਾ ਨੇ ਇਕ ਬਿਆਨ ’ਚ ਕਿਹਾ,‘‘ਪਿਛਲੇ ਦੋ ਸੈਸ਼ਨਾਂ ’ਚ ਮੈਂ ਦੇਖਿਆ ਹੈ ਕਿ ਯੂ. ਬੀ. ਐੱਸ. ਐਥਲੈਟਿਕਸ ਕਿਡਜ਼ ਕੱਪ ਨੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ’ਤੇ ਕਿੰਨਾ ਪ੍ਰਭਾਵ ਪਾਇਆ ਹੈ। ਹਰੇਕ ਬੱਚੇ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸਾਡਾ ਟੀਚਾ 10 ਲੱਖ ਬੱਚਿਆਂ ਤੱਕ ਪਹੁੰਚਣਾ ਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਹੈ।’’
