IPL 2020 : SRH ਨੇ ਕੇਨ ਵਿਲੀਅਮਸਨ ਨੂੰ ਹਟਾਇਆ ਕਪਤਾਨੀ ਤੋਂ, ਇਸ ਧਾਕੜ ਨੂੰ ਮਿਲੀ ਕਮਾਨ

Thursday, Feb 27, 2020 - 12:37 PM (IST)

IPL 2020 : SRH ਨੇ ਕੇਨ ਵਿਲੀਅਮਸਨ ਨੂੰ ਹਟਾਇਆ ਕਪਤਾਨੀ ਤੋਂ, ਇਸ ਧਾਕੜ ਨੂੰ ਮਿਲੀ ਕਮਾਨ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦੇ 13ਵੇਂ ਸੀਜ਼ਨ ਦਾ ਆਗਾਜ਼ 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਤੋਂ ਹੋਵੇਗਾ। ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਆਪਣਾ ਖਿਤਾਬ ਬਚਾਉਣ ਦੀ ਮੁਹਿੰਮ ਦੀ ਸ਼ੁਰੂਆਤ ਚੇਨਈ ਸੁਪਰ ਕਿੰਗਜ਼ ਖਿਲਾਫ ਕਰੇਗੀ।

PunjabKesari

ਅਜਿਹੇ 'ਚ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਹੈਦਰਾਬਾਦ ਨੇ ਆਈ. ਪੀ. ਐੱਲ. ਸੀਜ਼ਨ 13 ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਸਾਲ 2016 ਵਿਚ ਟੀਮ ਨੂੰ ਖਿਤਾਬ ਜਿਤਾਉਣ ਵਾਲੇ ਆਸਟਰੇਲੀਆ ਦੇ ਡੇਵਿਡ ਵਾਰਨਰ ਨੂੰ ਨਵੇਂ ਸੀਜ਼ਨ ਦੇ ਲਈ ਕਪਤਾਨੀ ਸੌਂਪ ਦਿੱਤੀ, ਜਿਸ ਦਾ ਐਲਾਨ ਵਾਰਨਰ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਅਪਲੋਡ ਕਰਦਿਆਂ ਕੀਤਾ। 2018 ਵਿਚ ਵਾਰਨਰ ਨੂੰ ਦੱਖਣੀ ਅਫਰੀਕਾ ਖਿਲਾਫ ਬਾਲ ਟੈਂਪਰਿੰਗ ਕਰਨ ਦੀ ਵਜ੍ਹਾ ਤੋਂ ਨਾ ਸਿਰਫ ਕਪਤਾਨੀ ਤੋਂ ਹੱਥ ਧੋਣਾ ਪਿਆ ਸੀ ਸਗੋਂ ਉਹ 2018 ਸੀਜ਼ਨ ਵੀ ਨਹੀਂ ਖੇਡ ਸਕੇ ਸੀ। ਉਸ ਦੀ ਜਗ੍ਹਾ ਨਿਊਜ਼ੀਲੈਂਡ ਟੀਮ ਦੇ ਮੌਜੂਦਾ ਕਪਤਾਨ ਕੇਨ ਵਿਲੀਅਮਸਨ ਨੂੰ ਕਪਤਾਨੀ ਦਿੱਤੀ ਗਈ ਸੀ ਪਰ ਹੁਣ ਵਾਰਨਰ ਨੂੰ ਦੋਬਾਰਾ ਟੀਮ ਦੀ ਕਮਾਨ ਸੰਭਾਲਣ ਦਾ ਮੌਕਾ ਮਿਲਿਆ ਹੈ। ਖਿਡਾਰੀ ਦੇ ਤੌਰ 'ਤੇ ਵਾਰਨਰ ਦੀ ਪਿਛਲੇ ਸਾਲ ਆਈ. ਪੀ. ਐੱਲ. ਵਿਚ ਵਾਪਸੀ ਹੋਈ ਸੀ।

PunjabKesari


Related News