ਵਿਕਾਸ ਨੂੰ ਹਰੀ ਝੰਡੀ, ਖਿਤਾਬੀ ਹੈਟ੍ਰਿਕ ਲਈ ਉਤਰੇਗਾ

07/05/2017 12:08:05 AM

ਭੁਵਨੇਸ਼ਵਰ—  ਡਿਸਕਸ ਥ੍ਰੋ ਵਿਚ ਰਾਸ਼ਟਰੀ ਰਿਕਾਰਡਧਾਰੀ ਤੇ ਸਾਬਕਾ ਚੈਂਪੀਅਨ ਵਿਕਾਸ ਗੌੜਾ ਨੂੰ ਟ੍ਰਾਇਲ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ 6 ਜੁਲਾਈ ਤੋਂ ਇੱਥੇ ਕਲਿੰਗਾ ਸਟੇਡੀਅਮ ਵਿਚ ਹੋਣ ਵਾਲੀ 22ਵੀਂ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਉਤਰਨ ਲਈ ਹਰੀ ਝੰਡੀ ਮਿਲ ਗਈ ਹੈ, ਜਿੱਥੇ ਉਸਦਾ ਟੀਚਾ ਖਿਤਾਬੀ ਹੈਟ੍ਰਿਕ ਬਣਾਉਣ ਦਾ ਹੋਵੇਗਾ। ਵਿਕਾਸ ਸਮੇਤ ਛੇ ਐਥਲੀਟਾਂ ਨੇ ਇਸ ਚੈਂਪੀਅਨਸ਼ਿਪ ਵਿਚ ਉਤਰਨ ਲਈ ਸ਼ਨੀਵਾਰ ਤੇ ਐਤਵਾਰ ਨੂੰ ਆਪਣਾ ਟ੍ਰਾਇਲ ਦਿੱਤਾ ਸੀ ਤੇ ਉਨ੍ਹਾਂ ਦੇ ਨਤੀਜੇ ਚੋਣ ਕਮੇਟੀ ਦੇ ਮੁਖੀ ਜੀ.  ਐੱਸ. ਰੰਧਾਵਾ ਨੂੰ ਭੇਜ ਦਿੱਤੇ ਗਏ ਸਨ। ਕਮੇਟੀ ਨੇ ਸਾਰੇ ਛੇ ਐਥਲੀਟਾਂ ਨੂੰ ਚੈਂਪੀਅਨਸ਼ਿਪ ਵਿਚ ਉਤਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਅਮਰੀਕਾ ਵਿਚ ਰਹਿਣ ਵਾਲੇ ਸਟਾਰ ਡਿਸਕਸ ਥ੍ਰੋਅਰ ਵਿਕਾਸ ਬਿਨਾਂ ਕਿਸੇ ਪ੍ਰਤੀਯੋਗਿਤਾ ਤਿਆਰੀ ਦੇ ਭੁਵਨੇਸ਼ਵਰ ਆਇਆ ਸੀ, ਜਿਸ ਕਾਰਨ ਉਸ ਨੂੰ ਟ੍ਰਾਇਲ ਦੇਣ ਲਈ ਮਜਬੂਰ ਹੋਣਾ ਪਿਆ। ਉਸ ਨੂੰ ਮਈ ਦੇ ਆਖਰ ਵਿਚ ਚੁਲਾ ਵਿਸਟਾ ਹਾਈ ਪ੍ਰਫਾਰਮੈਂਸ ਮੀਟ ਵਿਚ 62.35 ਮੀਟਰ ਤਕ ਡਿਸਕ ਸੁੱਟੀ ਸੀ ਪਰ ਇੱਥੇ ਹੋਏ ਟ੍ਰਾਇਲ ਵਿਚ ਐਤਵਾਰ ਨੂੰ ਉਸਦਾ ਸਰਵਸ੍ਰੇਸ਼ਠ 57.79 ਮੀਟਰ ਹੀ ਰਿਹਾ ਸੀ।


Related News