ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਦੇਵਦੱਤ ਪਡੀਕੱਲ ਦੇ ਖੇਡ ਦੀ ਕੀਤੀ ਸ਼ਲਾਘਾ, ਆਖੀ ਇਹ ਵੱਡੀ ਗੱਲ

Saturday, Apr 17, 2021 - 05:39 PM (IST)

ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਦੇਵਦੱਤ ਪਡੀਕੱਲ ਦੇ ਖੇਡ ਦੀ ਕੀਤੀ ਸ਼ਲਾਘਾ, ਆਖੀ ਇਹ ਵੱਡੀ ਗੱਲ

ਮੁੰਬਈ— ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਦੇਵਦੱਤ ਪਡੀਕੱਲ ਨੂੰ ਕੁਝ ਤਕਨੀਕੀ ਚੀਜ਼ਾਂ ’ਚ ਸੁਧਾਰ ਦੀ ਲੋੜ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਇਹ ਖੱਬੇ ਹੱਥ ਦਾ ਖਿਡਾਰੀ ਇਸ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ। ਪਿਛਲੀ ਆਈ. ਪੀ. ਐੱਲ. ਦੀ ਖੋਜ ਪਡੀਕੱਲ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਪੰਜ ਅਰਧ ਸੈਂਕੜਿਆਂ ਨਾਲ 474 ਦੌੜਾਂ ਬਣਾਈਆਂ ਸਨ।  ਇਸ ਸਾਲ ਇਹ ਸਲਾਮੀ ਬੱਲੇਬਾਜ਼ ਟੀਮ ਦੇ ਸ਼ੁਰੂਆਤੀ ਮੁਕਾਬਲਿਆਂ ’ਚ ਨਹੀਂ ਖੇਡ ਸਕੇ ਸੀ ਕਿਉਂਕਿ ਉਹ ਕੋਵਿਡ-19 ਵਾਇਰਸ ਤੋਂ ਉੱਭਰ ਰਹੇ ਸਨ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਨਾਲ ਵੱਡੀ ਠੱਗੀ, ਆਨਲਾਈਨ ਪਿੱਜ਼ਾ ਮੰਗਵਾਉਣ ‘ਤੇ ਬੈਂਕ ਖਾਤੇ ’ਚੋਂ ਉਡ ਗਏ 50 ਹਜ਼ਾਰ ਰੁਪਏ

PunjabKesariਪਰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਆਪਣੇ ਪਹਿਲੇ ਮੈਚ ’ਚ ਉਨ੍ਹਾਂ ਨੇ 11 ਦੌੜਾਂ ਬਣਾਈਆਂ ਸਨ। ਲਾਰਾ ਨੇ ਕਿਹਾ, ‘‘ਉਹ (ਪਡੀਕੱਲ) ਬਹੁਤ ਸ਼ਾਨਦਾਰ ਕ੍ਰਿਕਟਰ ਹੈ। ਪਿਛਲੇ ਸਾਲ ਉਸ ਨੇ ਪੰਜ ਅਰਧ ਸੈਂਕੜੇ ਲਾਏ ਸਨ, ਉਸ ਨੇ ਚੰਗੀ ਬੱਲੇਬਾਜ਼ੀ ਕੀਤੀ। ਉਸ ਨੇ ਵਿਰਾਟ ਕੋਹਲੀ ਦੇ ਨਾਲ ਚੰਗੀ ਸਾਂਝੇਦਾਰੀ ਕੀਤੀ ਸੀ। ਉਨ੍ਹਾਂ ਨੂੰ ਉਮੀਦ ਹੈ ਕਿ ਪਡੀਕੱਲ ਨੇ ਪਿਛਲੇ ਪੰਜ ਮਹੀਨਿਆਂ ’ਚ ਆਪਣੀ ਖੇਡ ’ਤੇ ਕੰਮ ਕੀਤਾ ਹੋਵੇਗਾ ਤੇ ਸਾਰਿਆਂ ਨੂੰ ਉਸ ’ਚ ਸੁਧਾਰ ਦੇਖਣ ਨੂੰ ਮਿਲੇਗਾ। ਉਹ ਕਰਨਾਟਕ ਵੱਲੋਂ ਵਿਜੇ ਹਜ਼ਾਰੇ ਟਰਾਫ਼ੀ ’ਚ 700 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਲਾਰਾ ਨੇ ਕਿਹਾ ਕਿ ਕੁਝ ਚੀਜ਼ਾਂ ’ਚ ਸੁਧਾਰ ਕਰਨਾ ਹੋਵੇਗਾ। ਮੈਨੂੰ ਉਮੀਦ ਹੈ ਕਿ ਉਸ ਨੇ ਬ੍ਰੇਕ ’ਚ ਅਜਿਹਾ ਕੀਤਾ ਹੋਵੇਗਾ ਤੇ ਉਹ ਇਸ ਆਈ. ਪੀ. ਐੱਲ. ’ਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News