ਫਿੱਟਨੈੱਸ ਟ੍ਰੇਨਰ ਸੈਮ ਅਸਘਾਰੀ ਨਾਲ ਪੌਪ ਸਿੰਗਰ ਬ੍ਰਿਟਨੀ ਸਪੀਅਰਸ ਨੇ ਕੀਤੀ ਮੰਗਣੀ

09/19/2018 5:01:30 AM

ਜਲੰਧਰ — ਪੌਪ ਸਿੰਗਰ ਬ੍ਰਿਟਨੀ ਸਪੀਅਰਸ ਨੇ ਆਪਣੇ ਫਿੱਟਨੈੱਸ ਟ੍ਰੇਨਰ ਬੋਆਏਫ੍ਰੈਂਡ ਸੈਮ ਅਸਘਾਰੀ ਨਾਲ ਮੰਗਣੀ ਕਰ ਲਈ ਹੈ। ਇਸ ਗੱਲ ਦਾ ਦਾਅਵਾ ਬ੍ਰਿਟੇਨ ਦੀਆਂ ਉਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਉਹ ਉਂਗਲੀ ਵਿਚ ਅੰਗੂਠੀ ਪਹਿਨੇ ਦਿਸ ਰਹੀ ਹੈ। 
ਦੋਵਾਂ ਦੀ ਮੁਲਾਕਾਤ ਬ੍ਰਿਟਨੀ ਦੇ ਗੀਤ 'ਸਲੱਮਬਰ ਪਾਰਟੀ' ਦੇ ਵੀਡੀਓ ਸ਼ੂਟ ਦੌਰਾਨ ਹੋਈ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸੈਮ ਤੇ ਬ੍ਰਿਟਨੀ ਦੀ ਮੰਗਣੀ ਦੀ ਅਫਵਾਹ ਉੱਠੀ ਹੋਵੇ। ਇਸ ਤੋਂ ਪਹਿਲਾਂ ਵੀ ਇਸ ਸਾਲ ਜਨਵਰੀ ਵਿਚ ਹਵਾਈ ਬੀਚ 'ਤੇ ਹੋਏ ਕੰਸਰਟ ਦੌਰਾਨ ਜਦੋਂ ਬ੍ਰਿਟਨੀ ਪੇਸ਼ਕਾਰੀ ਦੇਣ ਆਈ ਸੀ, ਉਦੋਂ ਵੀ ਸਾਰਿਆਂ ਦੀਆਂ ਨਜ਼ਰਾਂ ਉਸਦੀ ਉਂਗਲੀ ਵਿਚ ਪਹਿਨੀ ਅੰਗੂਠੀ 'ਤੇ ਟਿਕੀਆਂ ਰਹੀਆਂ ਸਨ। ਬ੍ਰਿਟਨੀ ਨੇ ਬੀਤੇ ਦਿਨੀਂ ਸੈਮ ਦੇ ਨਾਲ ਇਕ ਫੋਟੋ ਵੀ ਆਪਣੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਸੀ, ਜਿਸ ਵਿਚ ਸੈਮ ਦੇ ਮੋਢਿਆਂ 'ਤੇ ਆਪਣਾ ਸਿਰ ਰੱਖ ਕੇ ਬੈਠੀ ਹੋਈ ਹੈ। ਬ੍ਰਿਟਨੀ ਦੀ ਇਸ ਤਸਵੀਰ ਨੂੰ 2 ਦਿਨ ਵਿਚ ਹੀ 4 ਲੱਖ ਤੋਂ ਵੱਧ ਲਾਈਕ ਆਏ ਸਨ। ਇਸ ਤਸਵੀਰ ਨੂੰ ਬਾਅਦ ਵਿਚ ਸੈਮ ਨੇ ਵੀ ਆਪਣੇ ਅਕਾਊਂਟ ਤੋਂ ਪੋਸਟ ਕੀਤਾ ਸੀ।

PunjabKesari
ਜ਼ਿਕਰਯੋਗ ਹੈ ਕਿ ਬ੍ਰਿਟਨੀ ਜੇਕਰ ਸੈਮ ਨਾਲ ਵਿਆਹ ਕਰਦੀ ਹੈ ਤਾਂ ਇਹ ਉਸਦਾ ਤੀਜਾ ਵਿਆਹ ਹੋਵੇਗਾ। ਇਸ ਤੋਂ ਪਹਿਲਾਂ 2004 ਵਿਚ ਬ੍ਰਿਟਨੀ ਨੇ ਪਹਿਲਾ ਵਿਆਹ ਜੈਸਨ ਅਲੈਗਜ਼ੈਂਡਰ ਨਾਲ ਕੀਤਾ ਸੀ, ਜਿਹੜਾ ਸਿਰਫ 55 ਘੰਟੇ ਤਕ ਚੱਲਿਆ ਸੀ। ਫਿਰ ਕੇਵਿਨ ਫੈਡਰਲਿਨ ਨਾਲ ਵੀ ਬ੍ਰਿਟਨੀ ਨੇ ਚਾਰ ਸਾਲ ਬਿਤਾਏ ਸੀ। ਕੇਵਿਨ ਤੋਂ ਬ੍ਰਿਟਨੀ ਦੇ 2 ਬੱਚੇ ਹਨ। 


Related News