IPL Qualifiers DC v CSK : ਦਿੱਲੀ ਨੂੰ 4 ਵਿਕਟਾਂ ਨਾਲ ਹਰਾਇਆ, ਚੇਨਈ ਪਹੁੰਚੀ ਫਾਈਨਲ 'ਚ

Sunday, Oct 10, 2021 - 11:19 PM (IST)

ਦੁਬਈ- ਦੁਨੀਆ ਦੇ ਸਰਵਸ੍ਰੇਸ਼ਠ ਫਿਨਿਸ਼ਰ ਮਹਿੰਦਰ ਸਿੰਘ ਧੋਨੀ ਨੇ ਸਿਰਫ 6 ਗੇਂਦਾਂ 'ਤੇ ਅਜੇਤੂ 18 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਚੇਨਈ ਸੁਪਰ ਕਿੰਗਜ਼ ਨੂੰ ਦਿੱਲੀ ਕੈਪੀਟਲਸ ਦੇ ਵਿਰੁੱਧ ਐਤਵਾਰ ਨੂੰ ਪਹਿਲੇ ਕੁਆਲੀਫਾਇਰ ਵਿਚ ਚਾਰ ਵਿਕਟਾਂ ਨਾਲ ਜਿੱਤ ਦਿਵਾ ਕੇ 9ਵੀਂ ਵਾਰ ਆਈ. ਪੀ. ਐੱਲ. ਦੇ ਫਾਈਨਲ ਵਿਚ ਪਹੁੰਚਾ ਦਿੱਤਾ। ਦਿੱਲੀ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ (60), ਕਪਤਾਨ ਰਿਸ਼ਭ ਪੰਤ (ਅਜੇਤੂ 51) ਤੇ ਸ਼ਿਮਰਾਨ ਹਿੱਟਮਾਇਰ (37) ਦੀ ਪਾਰੀਆਂ ਨਾਲ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਚੇਨਈ ਨੇ ਰੌਬਿਨ ਉਥੱਪਾ (63), ਰਿਤੂਰਾਜ ਗਾਇਕਵਾੜ (70) ਤੇ ਧੋਨੀ (ਅਜੇਤੂ 18) ਦੀ ਬੇਹਤਰੀਨ ਪਾਰੀਆਂ ਨਾਲ 19.4 ਓਵਰਾਂ ਵਿਚ 6 ਵਿਕਟਾਂ 'ਤੇ 173 ਦੌੜਾਂ ਬਣਾ ਕੇ ਮੈਚ ਖਤਮ ਕਰ ਦਿੱਤਾ ਤੇ ਟੀਮ ਫਾਈਨਲ 'ਚ ਪਹੁੰਚ ਗਈ।

PunjabKesari
ਚੇਨਈ ਪਿਛਲੇ ਸੈਸ਼ਨ ਵਿਚ ਸਭ ਤੋਂ ਪਹਿਲਾਂ ਪਲੇਅ ਆਫ ਦੀ ਹੋੜ ਤੋਂ ਬਾਹਰ ਹੋਈ ਸੀ ਪਰ ਇਸ ਵਾਰ ਉਹ ਸਭ ਤੋਂ ਪਹਿਲਾਂ ਫਾਈਨਲ 'ਚ ਪਹੁੰਚੀ। ਦਿੱਲੀ ਦੀਆਂ ਉਮੀਦਾਂ ਅਜੇ ਖਤਮ ਨਹੀਂ ਹੋਈਆ ਹਨ ਤੇ ਉਸ ਨੂੰ ਅਜੇ ਦੂਜਾ ਕੁਆਲੀਫਾਇਰ 'ਚ ਕੱਲ ਹੋਣ ਵਾਲੇ ਐਲਿਮੀਨੇਸ਼ਨ ਦੀ ਜੇਤੂ ਨਾਲ ਭਿੜਨਾ ਹੋਵੇਗਾ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪ੍ਰਿਥਵੀ ਸ਼ਾਹ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਉਨ੍ਹਾਂ ਨੇ 34 ਗੇਂਦਾਂ 'ਤੇ 60 ਦੌੜਾਂ ਨਾਲ ਸੱਤ ਚੌਕੇ ਤੇ ਤਿੰਨ ਛੱਕੇ ਲਗਾਏ। ਪ੍ਰਿਥਵੀ ਸ਼ਾਹ ਨੇ ਇਸ ਆਈ. ਪੀ. ਐੱਲ. ਦਾ ਤੀਜਾ ਅਰਧ ਸੈਂਕੜਾ ਲਗਾਇਆ ਤੇ ਓਵਰ ਆਲ ਆਪਣਾ 15ਵਾਂ ਆਈ. ਪੀ. ਐੱਲ. ਅਰਧ ਸੈਂਕੜਾ ਲਗਾਇਆ। ਸ਼ਿਖਰ ਧਵਨ ਨੂੰ ਜੋਸ਼ ਹੇਜਲਵੁੱਡ ਦੀ ਗੇਂਦ 'ਤੇ ਵਿਕਟਕੀਪਰ ਧੋਨੀ ਨੇ ਕੈਚ ਕੀਤਾ। ਸ਼ਿਖਰ ਨੇ ਸੱਤ ਗੇਂਦਾਂ 'ਚ 7 ਦੌੜਾਂ ਬਣਾਈਆਂ। ਚੇਨਈ ਵਲੋਂ ਹੇਜਲਵੁੱਡ ਨੇ 29 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਜਡੇਜਾ, ਮੋਇਨ ਅਲੀ ਤੇ ਬ੍ਰਾਵੋ ਨੇ 1-1 ਵਿਕਟ ਹਾਸਲ ਕੀਤੀ।

PunjabKesari


 ਇਹ ਖ਼ਬਰ ਪੜ੍ਹੋ- AUS ਮਹਿਲਾ ਟੀਮ ਨੇ ਭਾਰਤ ਨੂੰ 14 ਦੌੜਾਂ ਨਾਲ ਹਰਾਇਆ, 2-0 ਨਾਲ ਟੀ20 ਸੀਰੀਜ਼ ਜਿੱਤੀ

PunjabKesari

ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇੰਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

ਪਲੇਇੰਗ ਇਲੈਵਨ
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ ਤੇ ਬੱਲੇਬਾਜ਼), ਰਿਪਲ ਪਟੇਲ, ਮਾਰਕਸ ਸਟੋਈਨਿਸ, ਸ਼ਿਮਰੋਨ ਹੇਟਮਾਇਰ, ਅਕਸ਼ਰ ਪਟੇਲ, ਆਰ ਅਸ਼ਵਿਨ, ਕੈਗਿਸੋ ਰਬਾਡਾ, ਐਨਰਿਕ ਨਾਰਤਜੇ, ਅਵੇਸ਼ ਖ਼ਾਨ

ਚੇਨਈ ਸੁਪਰ ਕਿੰਗਜ਼ : ਫਾਫ ਡੁ ਪਲੇਸਿਸ, ਰਿਤੂਰਾਜ ਗਾਇਕਵਾੜ, ਮੋਈਨ ਅਲੀ, ਅੰਬਾਤੀ ਰਾਇਡੂ, ਰੌਬਿਨ ਉਥੱਪਾ, ਸੁਰੇਸ਼ ਰੈਨਾ, ਐੱਮ. ਐੱਸ. ਧੋਨੀ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਜੋਸ਼ ਹੇਜ਼ਲਵੁੱਡ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News