ਦਿੱਲੀ ਨੇ ਤਾਮਿਲਨਾਡੂ ਨੂੰ ਗਰੁੱਪ-ਡੀ ਵਿਚ ਜਿੱਤ ਤੋਂ ਰੋਕਿਆ

Tuesday, Oct 22, 2024 - 02:29 PM (IST)

ਦਿੱਲੀ ਨੇ ਤਾਮਿਲਨਾਡੂ ਨੂੰ ਗਰੁੱਪ-ਡੀ ਵਿਚ ਜਿੱਤ ਤੋਂ ਰੋਕਿਆ

ਨਵੀਂ ਦਿੱਲੀ– ਸਲਾਮੀ ਬੱਲੇਬਾਜ਼ ਸਨਤ ਸਾਂਗਵਾਨ ਦੀ 83 ਦੌੜਾਂ ਦੀ ਪਾਰੀ ਨਾਲ ਦਿੱਲੀ ਨੇ ਰਣਜੀ ਟਰਾਫੀ ਦੇ ਗਰੁੱਪ-ਡੀ ਮੈਚ ਵਿਚ ਤਾਮਿਲਨਾਡੂ ਨੂੰ ਜਿੱਤ ਦਰਜ ਕਰਨ ਤੋਂ ਰੋਕ ਦਿੱਤਾ। ਦਿੱਲੀ ਨੇ ਸਵੇਰੇ ਪਹਿਲੀ ਪਾਰੀ 8 ਵਿਕਟਾਂ ’ਤੇ 264 ਦੌੜਾਂ ਤੋਂ ਸ਼ੁਰੂ ਕੀਤੀ ਤੇ ਬਚੀਆਂ ਹੋਈਆਂ 2 ਵਿਕਟਾਂ ਸਿਰਫ 2 ਦੌੜਾਂ ਜੋੜ ਕੇ ਗੁਆ ਦਿੱਤੀਆਂ, ਜਿਸ ਨਾਲ ਸੈਂਕੜਾਧਾਰੀ ਯਸ਼ ਢੁਲ (ਅਜੇਤੂ 105 ਦੌੜਾਂ) ਦੂਜੇ ਪਾਸੇ ’ਤੇ ਅਜੇਤੂ ਰਿਹਾ। ਫਾਲੋਆਨ ਖੇਡਦੇ ਹੋਏ ਦਿੱਲੀ ਨੇ ਸ਼ੁਰੂ ਵਿਚ ਹੀ ਢੁਲ ਦੀ ਵਿਕਟ ਗੁਆ ਦਿੱਤੀ ਪਰ ਸਾਂਗਵਾਨ ਨੇ ਬੱਲੇ ਨਾਲ ਸ਼ਾਨਦਾਰ ਜਜ਼ਬਾ ਦਿਖਾਉਂਦੇ ਹੋਏ 231 ਗੇਂਦਾਂ ਵਿਚ 12 ਚੌਕਿਆਂ ਨਾਲ ਅਰਧ ਸੈਂਕੜੇ ਵਾਲੀ ਪੇਰੀ ਖੇਡੀ। ਉਸ ਨੂੰ ਕਪਤਾਨ ਹਿੰਮਤ ਸਿੰਘ (36) ਤੇ ਜੌਂਟੀ ਸਿੱਧੂ (23) ਦਾ ਚੰਗਾ ਸਾਥ ਮਿਲਿਆ। ਦਿੱਲੀ ਨੇ ਆਖਰੀ ਦਿਨ 83 ਓਵਰਾਂ ਵਿਚ 8 ਵਿਕਟਾਂ ’ਤੇ 193 ਦੌੜਾਂ ਬਣਾ ਕੇ ਮੈਚ ਡਰਾਅ ਕਰਵਾਇਆ। ਭਾਰਤੀ ਖਿਡਾਰੀ ਵਾਸ਼ਿੰਗਟਨ ਸੁੰਦਰ (45 ਦੌੜਾਂ ਦੇ ਕੇ 3 ਵਿਕਟਾਂ), ਸੋਨੂ ਯਾਦਵ (37 ਦੌੜਾਂ ਦੇ ਕੇ 2 ਵਿਕਟਾਂ) ਤੇ ਅਜੀਤ ਰਾਮ (52 ਦੌੜਾਂ ਦੇ ਕੇ 2 ਵਿਕਟਾਂ) ਨੇ ਤਾਮਿਲਨਾਡੂ ਲਈ ਵਿਕਟਾਂ ਲਈਆਂ। ਤਾਮਿਲਨਾਡੂ ਨੂੰ ਮੈਚ ਤੋਂ ਤਿੰਨ ਅੰਕ ਮਿਲੇ।


author

Tarsem Singh

Content Editor

Related News