ਦਿੱਲੀ ਦੇ ਖਿਤਾਬ ਜਿੱਤਣ ਦੀਆਂ ਉਮੀਦਾਂ ਦਾ ਦਾਰੋਮਦਾਰ ਨੌਜਵਾਨ ਕਪਤਾਨ ਪੰਤ ’ਤੇ

Wednesday, Apr 07, 2021 - 02:21 AM (IST)

ਨਵੀਂ ਦਿੱਲੀ– ਆਤਮਵਿਸ਼ਵਾਸ ਨਾਲ ਭਰਿਆ ਰਿਸ਼ਭ ਪੰਤ ਆਈ. ਪੀ. ਐੱਲ. ਵਿਚ ਪਹਿਲੀ ਵਾਰ ਦਿੱਲੀ ਕੈਪੀਟਲਸ ਦੇ ਕਪਤਾਨ ਦੇ ਤੌਰ ’ਤੇ ਉਤਰੇਗਾ ਤਾਂ ਪਿਛਲੀ ਉਪ ਜੇਤੂ ਟੀਮ ਨੂੰ ਪਹਿਲੀ ਵਾਰ ਖਿਤਾਬ ਦਿਵਾਉਣ ਦੀਆਂ ਉਮੀਦਾਂ ਦਾ ਵੱਡਾ ਦਾਰੋਮਦਾਰ ਉਸਦੇ ਮੋਢਿਆਂ ’ਤੇ ਹੋਵੇਗਾ। ਸੰਯੁਕਤ ਅਰਬ ਅਮੀਰਾਤ ਵਿਚ ਫਾਈਨਲ ਵਿਚ ਹਾਰੀ ਦਿੱਲੀ ਦੀ ਟੀਮ ਮਜ਼ਬੂਤ ਬੱਲੇਬਾਜ਼ੀ ਤੇ ਸ਼ਾਨਦਾਰ ਤੇਜ਼ ਗੇਂਦਬਾਜ਼ੀ ਹਮਲੇ ਦੇ ਦਮ ’ਤੇ ਇਸ ਵਾਰ ਵੀ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਹੈ। ਪੰਤ ਨੂੰ ਸ਼੍ਰੇਅਸ ਅਈਅਰ ਦੇ ਜ਼ਖ਼ਮੀ ਹੋਣ ਦੇ ਕਾਰਨ ਕਪਤਾਨੀ ਸੌਂਪੀ ਗਈ ਹੈ। ਸ਼੍ਰੇਅਸ ਦੇ ਮੋਢੇ ਦੀ ਹੱਡੀ ਇੰਗਲੈਂਡ ਵਿਰੁੱਧ ਵਨ ਡੇ ਲੜੀ ਦੌਰਾਨ ਲੱਗੀ ਸੱਟ ਦੇ ਕਾਰਨ ਖਿਸਕ ਗਈ ਸੀ। ਦਿੱਲੀ ਨੂੰ 10 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਪਹਿਲਾ ਮੈਚ ਖੇਡਣਾ ਹੈ।

ਇਹ ਖ਼ਬਰ ਪੜ੍ਹੋ- ਦਿੱਲੀ ਨੂੰ IPL ਖਿਤਾਬ ਤਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ : ਰਿਸ਼ਭ ਪੰਤ


ਦਿੱਲੀ ਦੀ ਤਾਕਤ : ਦਿੱਲੀ ਕੈਪੀਟਲਸ ਟੂਰਨਾਮੈਂਟ ਦੀਆਂ ਸਭ ਤੋਂ ਸੰਤੁਲਿਤ ਟੀਮਾਂ ਵਿਚੋਂ ਇਕ ਹੈ, ਜਿਸ ਦੇ ਕੋਲ ਮਜ਼ਬੂਤ ਬੱਲੇਬਾਜ਼ੀ ਕ੍ਰਮ ਤੇ ਸ਼ਾਨਦਾਰ ਤੇਜ਼ ਹਮਲਾ ਹੈ। ਚੋਟੀਕ੍ਰਮ ਵਿਚ ਸ਼ਿਖਰ ਧਵਨ, ਪ੍ਰਿਥਵੀ ਸ਼ਾਹ ਤੇ ਅਜਿੰਕਯ ਰਹਾਨੇ ਵਰਗੇ ਤਜਰਬੇਕਾਰ ਬੱਲੇਬਾਜ਼ ਹਨ। ਉਸ ਦੇ ਕੋਲ ਪੰਤ, ਮਾਰਕਸ ਸਟੋਇੰਸ, ਸ਼ਿਮਰੋਨ ਹੈੱਟਮਾਇਰ ਜਾਂ ਸੈਮ ਬਿਲਿੰਗਸ ਮੱਧਕ੍ਰਮ ਵਿਚ ਆਉਣਗੇ। ਸਟੀਵ ਸਮਿਥ ਦੇ ਆਉਣ ਨਾਲ ਬੱਲੇਬਾਜ਼ੀ ਹੋਰ ਮਜ਼ਬੂਤ ਹੋਈ ਹੈ। ਧਵਨ (618) ਪਿਛਲੇ ਸੈਸ਼ਨ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ ’ਤੇ ਸੀ। ਇੰਗਲੈਂਡ ਵਿਰੁੱਧ ਵਨ ਡੇ ਲੜੀ ਵਿਚ ਉਸ ਨੇ 98 ਤੇ 67 ਦੌੜਾਂ ਬਣਾਈਆਂ। ਉਥੇ ਹੀ ਸ਼ਾਹ ਨੇ ਵਿਜੇ ਹਜ਼ਾਰੇ ਟਰਾਫੀ ਵਿਚ 827 ਦੌੜਾਂ ਬਣਾ ਕੇ ਫਾਰਮ ਵਿਚ ਪਰਤਣ ਦਾ ਐਲਾਨ ਕੀਤਾ। ਪੰਤ ਆਸਟਰੇਲੀਆ ਤੇ ਇੰਗਲੈਂਡ ਵਿਰੁੱਧ ਲੜੀ ਵਿਚ ਮੈਚ ਜਿਤਾਉਣ ਵਾਲਾ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਿਹਾ ਸੀ। ਗੇਂਦਬਾਜ਼ੀ ਵਿਚ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ਨੇ ਪਿਛਲੇ ਸੈਸ਼ਨ ਵਿਚ ਪਰਪਲ ਕੈਪ ਹਾਸਲ ਕੀਤੀ ਸੀ। ਉਥੇ ਹੀ ਐਨਰਿਚ ਨੋਰਤਜੇ ਦੀ ਗੇਂਦਬਾਜ਼ੀ ਵੀ ਸ਼ਾਨਦਾਰ ਸੀ। ਟੀਮ ਕੋਲ ਕ੍ਰਿਸ ਵੋਕਸ, ਇਸ਼ਾਂਤ ਸ਼ਰਮਾ ਤੇ ਉਮੇਸ਼ ਯਾਦਵ ਵਰਗੇ ਤੇਜ਼ ਗੇਂਦਬਾਜ਼ ਵੀ ਹਨ।

ਇਹ ਖ਼ਬਰ ਪੜ੍ਹੋ- IPL 2021 'ਚ ਧੋਨੀ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਦੇਖੋ ਪੂਰੀ ਲਿਸਟ


ਦਿੱਲੀ ਦੀਆਂ ਕਮਜ਼ੋਰੀਆਂ-ਦਿੱਲੀ ਦੀਆਂ ਮੂਲ ਕਮਜ਼ੋਰੀਆਂ ਆਪਣੇ ਧੁਨੰਤਰ ਖਿਡਾਰੀਆਂ ਦੇ ਬਦਲ ਦੇ ਤੌਰ ’ਤੇ ਉਨ੍ਹਾਂ ਦੀ ਟੱਕਰ ਦੇ ਖਿਡਾਰੀਆਂ ਦੀ ਘਾਟ ਹੈ। ਇਹ ਹੀ ਵਜ੍ਹਾ ਹੈ ਕਿ ਉਹ ਰਬਾਡਾ ਤੇ ਨੋਰਤਜੇ ਨੂੰ ਆਰਾਮ ਨਹੀਂ ਦੇ ਸਕੇ। ਵਿਕਟਕੀਪਿੰਗ ਵਿਚ ਵੀ ਪੰਤ ਦੇ ਜ਼ਖ਼ਮੀ ਹੋਣ ’ਤੇ ਉਸਦੇ ਕੋਲ ਉਸਦਾ ਬਦਲ ਨਹੀਂ ਹੈ। ਇਸ ਵਾਰ ਕੇਰਲ ਦਾ ਵਿਸ਼ਣੂ ਵਿਨੋਦ ਟੀਮ ਵਿਚ ਹੈ ਪਰ ਉਹ ਗੈਰ-ਤਜਰਬੇਕਾਰ ਹੈ। ਗੇਂਦਬਾਜ਼ੀ ਵਿਚ ਇਸ਼ਾਂਤ ਤੇ ਉਮੇਸ਼ ਹੁਣ ਸੀਮਤ ਓਵਰਾਂ ਦੀ ਕ੍ਰਿਕਟ ਖੇਡਦੇ ਹਨ।

ਇਹ ਖ਼ਬਰ ਪੜ੍ਹੋ- ਸਰਕਾਰ ਦੇ ਮੁਫ਼ਤ ਬੱਸ ਸਫ਼ਰ ਨੇ ਵਧਾਈਆਂ ਨਿੱਜੀ ਟਰਾਂਸਪੋਰਟਾਂ ਦੀਆਂ ਮੁਸ਼ਕਲਾਂ


ਮੌਕਾ : ਪੰਤ ਕੋਲ ਇਹ ਵੱਡਾ ਮੌਕਾ ਹੈ ਕਿ ਉਹ ਮਹਿੰਦਰ ਸਿੰਘ ਧੋਨੀ ਦੇ ਸਾਏ ਵਿਚੋਂ ਨਿਕਲ ਕੇ ਖਿਤਾਬ ਦੇ ਨਾਲ ਖੁਦ ਨੂੰ ਸਾਬਤ ਕਰ ਸਕੇ। ਉਸਦੇ ਕੋਲ ਟੀ-20 ਵਿਸ਼ਵ ਕੱਪ ਦੀ ਤਿਆਰੀ ਦਾ ਵੀ ਇਹ ਸੁਨਹਿਰੀ ਮੌਕਾ ਹੈ। ਉਥੇ ਹੀ ਧਵਨ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗਾ।
ਖਤਰਾ : ਪੰਤ ਨੂੰ ਧਿਆਨ ਰੱਖਣਾ ਪਵੇਗਾ ਕਿ ਕਪਤਾਨੀ ਦੇ ਵਾਧੂ ਬੋਝ ਹੇਠ ਉਸ ਦੀ ਹਮਲਾਵਰ ਬੱਲੇਬਾਜ਼ੀ ਨਾ ਪ੍ਰਭਾਵਿਤ ਹੋਵੇ। ਉਥੇ ਹੀ ਦਿੱਲੀ ਟੀਮ ਨੂੰ ਰਬਾਡਾ ਤੇ ਨੋਰਤਜੇ ’ਤੇ ਵਾਧੂ ਨਿਰਭਰਤਾ ਤੋਂ ਬਚਣਾ ਪਵੇਗਾ। ਪਿਛਲੀ ਵਾਰ ਪਹਿਲੇ 9 ਮੈਚ ਵਿਚੋਂ 7 ਮੈਚ ਜਿੱਤਣ ਤੋਂ ਬਾਅਦ ਦਿੱਲੀ ਲਗਾਤਾਰ 4 ਮੈਚ ਹਾਰ ਗਈ ਸੀ। ਉਸ ਨੂੰ ਇਸ ਵਾਰ ਓਵਰਕਾਨਫੀਡੈਂਸ ਤੋਂ ਵੀ ਬਚਣਾ ਪਵੇਗਾ।

ਇਹ ਖ਼ਬਰ ਪੜ੍ਹੋ- ਗਾਂਗੁਲੀ ਨੇ ਬਾਓ-ਬਬਲ ਨੂੰ ਮੰਨਿਆ ਮੁਸ਼ਕਿਲ, ਭਾਰਤੀ ਖਿਡਾਰੀਆਂ ਨੂੰ ਲੈ ਕੇ ਦਿੱਤਾ ਇਹ ਬਿਆਨ


ਟੀਮ :-
ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਅਜਿੰਕਯ ਰਹਾਨੇ, ਰਿਸ਼ਭ ਪੰਤ, ਸ਼ਿਮਰੋਨ ਹੈੱਟਮਾਇਰ, ਮਾਰਕਸ ਸਟੋਇੰਸ, ਕ੍ਰਿਸ ਵੋਕਸ, ਆਰ. ਅਸ਼ਵਿਨ, ਅਕਸ਼ਰ ਪਟੇਲ, ਅਮਿਤ ਮਿਸ਼ਰਾ, ਲਲਿਤ ਯਾਦਵ, ਪ੍ਰਵੀਨ ਦੂਬੇ, ਕੈਗਿਸੋ ਰਬਾਡਾ, ਐਨਰਿਚ ਨੋਰਤਜੇ, ਇਸ਼ਾਂਤ ਸ਼ਰਮਾ, ਆਵੇਸ਼ ਖਾਨ, ਸਟੀਵ ਸਮਿਥ, ਉਮੇਸ਼ ਯਾਦਵ, ਰਿਪਲ ਪਟੇਲ, ਵਿਸ਼ਣੂ ਵਿਨੋਦ, ਲੁਕਸਾਨ ਮੇਰਿਵਾਲਾ, ਐੱਮ. ਸਿਧਾਰਥ, ਟਾਮ ਕਿਊਰੇਨ, ਸੈਮ ਬਿਲਿੰਗਸ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News