ਦਿੱਲੀ ਹਾਫ ਮੈਰਾਥਨ ਦੀ ਅੰਬੈਸਡਰ ਬਣੀ ਸਾਨਿਆ, ਅਗਲੇ ਮਹੀਨੇ ਆਵੇਗੀ ਭਾਰਤ
Friday, Sep 28, 2018 - 04:23 PM (IST)

ਨਵੀਂ ਦਿੱਲੀ— ਅਗਲੇ ਮਹੀਨੇ ਹੋਣ ਵਾਲੀ ਦਿੱਲੀ ਹਾਫ ਮੈਰਾਥਨ 'ਚ ਚਾਰ ਵਾਰ ਓਲੰਪਿਕ ਗੋਲਡ ਮੈਡਲਿਸਟ ਅਮਰੀਕਾ ਦੀ ਸਾਨਿਆ ਰਿਚਰਡਸ ਰੋਸ ਨੂੰ ਇਸ ਮੈਰਾਥਨ ਦੀ ਅੰਬੈਸਡਰ ਬਣਾਇਆ ਗਿਆ ਹੈ। ਲੰਬੇ ਸਮੇਂ ਤਕ ਦੁਨੀਆ ਦੀ ਚੋਟੀ ਦੀ ਰਨਰ ਰਹਿਣ ਵਾਲੀ ਸਾਨਿਆ 21 ਅਕਤੂਬਰ ਨੂੰ ਹੋਣ ਵਾਲੇ ਮੈਰਾਥਨ ਦੇ ਲਈ ਭਾਰਤ ਆਵੇਗੀ। ਸਾਨਿਆ ਨੇ 2012 ਓਲੰਪਿਕ 'ਚ ਗੋਲਡ, 2004, 2008 ਅਤੇ 2012 'ਚ 4 ਗੁਣਾ 400 ਮੀਟਰ ਰਿਲੇ ਦਾ ਗੋਲਡ ਆਪਣੇ ਨਾਂ ਕੀਤਾ। ਇੰਨਾ ਹੀ ਨਹੀਂ ਸਾਨਿਆ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ 7 ਵਾਰ ਦੀ ਗੋਲਡ ਮੈਡਲਿਸਟ ਵੀ ਹੈ।
ਸਾਨਿਆ ਨੇ 2006 ਆਈ.ਏ.ਏ.ਐੱਫ. ਵਿਸ਼ਵ ਕੱਪ 'ਚ 400 ਮੀਟਰ ਦੌੜ 'ਚ 48.70 ਸਕਿੰਟ ਦਾ ਸਮਾਂ ਲਿਆ ਸੀ ਜੋ ਅਮਰੀਕੀ ਰਿਕਾਰਡ ਹੈ। ਦਿੱਲੀ ਮੈਰਾਥਨ ਦੀ ਅੰਬੈਸਡਰ ਬਨਣ ਦੇ ਬਾਅਦ ਸਾਨਿਆ ਨੇ ਕਿਹਾ ਕਿ ਮੈਂ ਆਪਣੀ ਭੂਮਿਕਾ ਨੂੰ ਲੈ ਕੇ ਕਾਫੀ ਉਤਸ਼ਾਹਤ ਹਾਂ ਅਤੇ ਮੈਨੂੰ ਆਪਣਾ ਅਨੁਭਵ ਸਾਂਝਾ ਕਰਨ 'ਚ ਖੁਸ਼ੀ ਹੋਵੇਗੀ। ਉਮੀਦ ਹੈ ਕਿ ਮੈਂ ਪ੍ਰਤੀਯੋਗਿਤਾ ਵਾਲੇ ਦਿਨ ਹਰ ਕਿਸੇ ਨੂੰ ਪ੍ਰੇਰਨ 'ਚ ਸਫਲ ਰਹਾਂਗੀ।