ਸਕੂਲੀ ਬੱਚਿਆਂ ਦੇ ਲਈ ਸਮਰ ਕੈਂਪ ਲਗਾਏਗਾ ਦਿੱਲੀ ਕੈਪੀਟਲਸ

Wednesday, Jun 12, 2019 - 04:35 AM (IST)

ਸਕੂਲੀ ਬੱਚਿਆਂ ਦੇ ਲਈ ਸਮਰ ਕੈਂਪ ਲਗਾਏਗਾ ਦਿੱਲੀ ਕੈਪੀਟਲਸ

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਇਜ਼ੀ ਦਿੱਲੀ ਕੈਪੀਟਲਸ ਸਕੂਲੀ ਬੱਚਿਆਂ ਦੇ ਲਈ ਸਮਰ ਕੈਂਪ ਆਯੋਜਿਤ ਕਰੇਗੀ। ਇਸ ਕੈਂਪ ਦਾ ਟੀਚਾ ਦਿੱਲੀ ਤੇ ਉਸਦੇ ਆਲੇ-ਦੁਆਲੇ ਦੇ ਖੇਤਰ 'ਚ ਨੋਜਵਾਨ ਕ੍ਰਿਕਟ ਖਿਡਾਰੀਆਂ ਦੀ ਪ੍ਰਤਿਭਾ ਨੂੰ ਉਤਸ਼ਾਹਤ ਕਰਨ ਲਈ ਹੈ। ਦਿੱਲੀ ਕੈਪੀਟਲਸ ਦਾ ਕੈਂਪ ਦਿੱਲੀ ਤੋਂ ਸਟੇ ਗਾਜ਼ੀਆਬਾਦ ਦੀ ਆਰ. ਪੀ. ਐੱਲ. ਕ੍ਰਿਕਟ ਅਕਾਦਮੀ 'ਚ 16 ਜੂਨ ਤੋਂ ਸ਼ੁਰੂ ਹੋਵੇਗਾ ਜੋ 10 ਦਿਨ ਤੱਕ ਚੱਲੇਗਾ। ਇਸ ਮੌਕੇ 'ਤੇ ਦਿੱਲੀ ਦੇ ਸਪਿਨ ਗੇਂਦਬਾਜ਼ ਅਮਿਤ ਮਿਸ਼ਰਾ ਨੇ ਕਿਹਾ ਕਿ ਇਹ ਦਿੱਲੀ ਕੈਪੀਟਲਸ ਵਲੋਂ ਇਕ ਪਹਿਲ ਹੈ। ਦੇਸ਼ 'ਚ ਪ੍ਰਤਿਭਾ ਦੀ ਕਮੀ ਨਹੀਂ ਹੈ ਤੇ ਇਸ ਕੈਂਪ ਦੇ ਜ਼ਰੀਏ ਬੱਚੇ ਆਪਣੀ ਪ੍ਰਤਿਭਾ ਨੂੰ ਸਾਬਤ ਕਰ ਸਕਦੇ ਹਨ ਤੇ ਹੋਰ ਟੂਰਨਾਮੈਂਟ 'ਚ ਖੇਡ ਸਕਦੇ ਹਨ। ਜੇਕਰ ਇਹ ਬੱਚੇ ਵਧੀਆ ਖੇਡਦੇ ਹਨ ਤਾਂ ਭਵਿੱਖ 'ਚ ਉਨ੍ਹਾ ਨੂੰ ਸੂਬੇ ਦੀ ਟੀਮ ਜਾ ਦਿੱਲੀ ਕੈਪੀਟਲਸ 'ਚ ਜਗ੍ਹਾ ਮਿਲ ਸਕਦੀ ਹੈ। ਟ੍ਰੇਨਿੰਗ ਕੈਂਪ ਦੇ ਕੋਚ ਵਿਨੋਦ ਸ਼ਰਮਾ ਨੇ ਕਿਹਾ ਕਿ ਸਾਡਾ ਉਦੇਸ਼ ਨੋਜਵਾਨਾਂ ਨੂੰ ਸਹੀ ਟ੍ਰੇਨਿੰਗ ਤੇ ਜਲਦੀ ਤੋਂ ਜਲਦੀ ਵਧੀਆ ਖਿਡਾਰੀ ਬਣਨਾ ਹੈ। ਇਸ ਕੈਂਪ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਦਿੱਲੀ ਕੈਪੀਟਲਸ ਅਕਾਦਮੀ 'ਚ ਖੇਡਣ ਦਾ ਮੌਕਾ ਮਿਲੇਗਾ।


author

Gurdeep Singh

Content Editor

Related News