ਕਾਊਂਟੀ ਕ੍ਰਿਕਟ ''ਚ ਪੈਰ ਜਮਾਏਗੀ ਦਿੱਲੀ ਕੈਪੀਟਲਸ, ਖਰੀਦ ਸਕਦੀ ਹੈ ਇਸ ਟੀਮ ''ਚ ਹਿੱਸੇਦਾਰੀ

Thursday, Jan 11, 2024 - 03:37 PM (IST)

ਲੰਡਨ : ਇੰਡੀਅਨ ਪ੍ਰੀਮੀਅਰ ਲੀਗ ਦੀ ਦਿੱਲੀ ਕੈਪੀਟਲਜ਼ ਟੀਮ ਇੰਗਲਿਸ਼ ਕਾਉਂਟੀ ਕ੍ਰਿਕਟ ਦੀ ਹੈਂਪਸ਼ਾਇਰ ਟੀਮ ਵਿੱਚ ਹਿੱਸੇਦਾਰੀ ਖਰੀਦਣ ਲਈ ਗੱਲਬਾਤ ਦੀ ਪ੍ਰਕਿਰਿਆ ਵਿੱਚ ਹੈ। 'ਡੇਲੀ ਟੈਲੀਗ੍ਰਾਫ' ਦੀ ਰਿਪੋਰਟ ਮੁਤਾਬਕ ਹੈਂਪਸ਼ਾਇਰ ਦੇ ਸਾਬਕਾ ਚੇਅਰਮੈਨ ਰੋਡ ਬ੍ਰਾਂਸਗਰੋਵ ਕਾਊਂਟੀ ਟੀਮ ਨੂੰ ਦਿੱਲੀ ਕੈਪੀਟਲਜ਼ ਦੇ ਸਹਿ-ਮਾਲਕ ਜੀਐੱਮਆਰ ਗਰੁੱਪ ਨੂੰ ਵੇਚਣ ਲਈ ਇਕਰਾਰਨਾਮੇ 'ਤੇ ਦਸਤਖ਼ਤ ਕਰ ਸਕਦੇ ਹਨ।

ਇਹ ਵੀ ਪੜ੍ਹੋ- ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ
ਰਿਪੋਰਟ 'ਚ ਕਿਹਾ ਗਿਆ ਹੈ, 'ਹੈਮਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦੇ ਜ਼ਿਆਦਾਤਰ ਸ਼ੇਅਰਾਂ ਦੇ ਮਾਲਕ ਇੰਡੀਅਨ ਪ੍ਰੀਮੀਅਰ ਲੀਗ ਦੀ ਦਿੱਲੀ ਕੈਪੀਟਲਜ਼ ਟੀਮ ਦੇ ਸਹਿ-ਮਾਲਕ ਨੂੰ ਆਪਣੀ ਹਿੱਸੇਦਾਰੀ ਵੇਚਣ ਲਈ ਅੱਗੇ ਗੱਲਬਾਤ ਕਰ ਰਹੇ ਹਨ।' ਜੇਕਰ ਅਜਿਹਾ ਹੁੰਦਾ ਹੈ ਤਾਂ ਹੈਂਪਸ਼ਾਇਰ ਪਹਿਲੀ ਕਾਊਂਟੀ ਟੀਮ ਹੋਵੇਗੀ ਜਿਸ ਦਾ ਮਾਲਕ ਵਿਦੇਸ਼ੀ ਹੋਵੇਗਾ।

ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਇੰਗਲੈਂਡ 'ਚ 'ਦ ਹੰਡਰਡ' ਦੀ ਵਧਦੀ ਲੋਕਪ੍ਰਿਯਤਾ ਦਾ ਜੀਐੱਮਆਰ ਨੂੰ ਫਾਇਦਾ ਹੋਵੇਗਾ ਅਤੇ ਇਹ ਟੀਮ ਆਪਣੇ ਖਿਡਾਰੀਆਂ ਨੂੰ ਤਿਆਰ ਕਰ ਸਕੇਗੀ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦ ਹੰਡਰਡ ਦੀਆਂ ਕੁਝ ਟੀਮਾਂ ਦੀ 50 ਫੀਸਦੀ ਹਿੱਸੇਦਾਰੀ ਵੇਚਣ 'ਤੇ ਵਿਚਾਰ ਕਰ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News