DC v RCB : ਬੈਂਗਲੁਰੂ ਨੇ ਦਿੱਲੀ ਨੂੰ ਦਿੱਤਾ 190 ਦੌੜਾਂ ਦਾ ਟੀਚਾ
Saturday, Apr 16, 2022 - 09:22 PM (IST)
ਮੁੰਬਈ- ਫਾਰਮ 'ਚ ਚੱਲ ਰਹੇ ਵਿਕਟਕੀਪਰ ਦਿਨੇਸ਼ ਕਾਰਿਤਕ (ਅਜੇਤੂ 66) ਅਤੇ ਆਲਰਾਊਂਡਰ ਗਲੇਨ ਮੈਕਲਵੈੱਲ (55) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਦਿੱਲੀ ਕੈਪੀਟਲਸ ਦੇ ਵਿਰੁੱਧ ਸ਼ਨੀਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ 20 ਓਵਰਾਂ 'ਚ ਪੰਜ ਵਿਕਟਾਂ 'ਤੇ 189 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਕਾਰਤਿਕ ਨੇ 34 ਗੇਂਦਾਂ ਵਿਚ ਅਜੇਤੂ 66 ਦੌੜਾਂ ਵਿਚ ਪੰਜ ਚੌਕੇ ਅਤੇ ਪੰਜ ਛੱਕੇ ਲਗਾਏ ਜਦਕਿ ਮੈਕਸਵੈੱਲ ਨੇ 34 ਗੇਂਦਾਂ ਵਿਚ 55 ਦੌੜਾਂ ਵਿਚ ਸੱਤ ਚੌਕੇ ਅਤੇ 2 ਛੱਕੇ ਲਗਾਏ।
ਇਹ ਵੀ ਪੜ੍ਹੋ : ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਸਾਨਾਂ ਦੀਆਂ ਧੀਆਂ ਲਈ ਕੀਤਾ ਵੱਡਾ ਐਲਾਨ
ਸ਼ਾਹਬਾਜ਼ ਅਹਿਮਦ ਨੇ 21 ਗੇਂਦਾਂ ਵਿਚ ਅਜੇਤੂ 32 ਦੌੜਾਂ 'ਚ ਤਿੰਨ ਚੌਕੇ ਅਤੇ ਇਕ ਛੱਕਾ ਲਗਾਇਆ। ਮੈਕਸਵੈੱਲ ਦਾ ਵਿਕਟ 92 ਦੇ ਸਕੋਰ 'ਤੇ ਡਿੱਗਣ ਤੋਂ ਬਾਅਦ ਕਾਰਤਿਕ ਅਤੇ ਸ਼ਾਹਬਾਜ਼ ਨੇ 6ਵੇਂ ਵਿਕਟ ਦੇ ਲਈ ਅਜੇਤੂ ਸਾਂਝੇਦਾਰੀ ਵਿਚ 97 ਦੌੜਾਂ ਜੋੜੀਆਂ। ਦਿੱਲੀ ਵਲੋਂ ਸ਼ਾਰਦੁਲ ਠਾਕੁਰ, ਖਲੀਲ ਅਹਿਮਦ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ 1-1 ਵਿਕਟ ਹਾਸਲ ਕੀਤਾ।
ਪਲੇਇੰਗ ਇਲੈਵਨ-
ਦਿੱਲੀ ਕੈਪੀਟਲਸ :- ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਰੋਵਮੈਨ ਪਾਵੇਲ, ਸਰਫਰਾਜ਼ ਖ਼ਾਨ, ਅਕਸ਼ਰ ਪਟੇਲ, ਲਲਿਤ ਯਾਦਵ, ਸ਼ਾਰਦੁਲ ਠਾਕੁਰ, ਕਰੁਣਾਲ ਪੰਡਯਾ, ਕੁਲਦੀਪ ਯਾਦਵ, ਮੁਸਤਫਿਜੁਰ ਰਹਿਮਾਨ, ਖ਼ਲੀਲ ਅਹਿਮਦ।
ਇਹ ਵੀ ਪੜ੍ਹੋ : IPL 'ਚ ਕੋਰੋਨਾ ਦੀ ਐਂਟਰੀ, ਦਿੱਲੀ ਕੈਪੀਟਲਸ ਦੇ ਖ਼ੇਮੇ ਦਾ ਮੈਂਬਰ ਪਾਇਆ ਗਿਆ ਕੋਵਿਡ-19 ਪਾਜ਼ੇਟਿਵ
ਰਾਇਲ ਚੈਲੰਜਰਜ਼ ਬੈਂਗਲੁਰੂ :- ਫਾਫ ਡੁ ਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਸੁਯਸ਼ ਪ੍ਰਭੂਦੇਸਾਈ, ਦਿਨੇਸ਼ ਕਾਰਤਿਕ (ਉਪ ਕਪਤਾਨ), ਸ਼ਾਹਬਾਜ਼ ਅਹਿਮਦ, ਵਾਨਿੰਦੂ ਹਸਰੰਗਾ, ਗਲੇਨ ਮੈਕਸਵੇਲ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ, ਆਕਾਸ਼ ਦੀਪ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।